ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਨਾਲ ਸਾਈਨ ਕੀਤੀ ਆਪਣੀ ਅੱਠਵੀਂ ਫ਼ਿਲਮ

Tuesday, Jul 06, 2021 - 04:50 PM (IST)

ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਨਾਲ ਸਾਈਨ ਕੀਤੀ ਆਪਣੀ ਅੱਠਵੀਂ ਫ਼ਿਲਮ

ਮੁੰਬਈ: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੇ ਪਰ ਉਨ੍ਹਾਂ ਕੋਲ ਫ਼ਿਲਮਾਂ ਦੀ ਵੱਡੀ ਭਰਮਾਰ ਹੈ। ਸਿਧਾਰਥ ਪਹਿਲਾਂ ਹੀ ਤਿੰਨ ਫ਼ਿਲਮਾਂ 'ਤੇ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਨੇ ਆਪਣੀ ਚੌਥੀ ਫ਼ਿਲਮ ਵੀ ਸਾਈਨ ਕਰ ਲਈ ਹੈ। ਇਹ ਫ਼ਿਲਮ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੇ ਨਾਲ ਹੈ। ਇੱਕ ਨਵਾਂ ਡਾਇਰੈਕਟਰ ਇਸ 'ਤੇ ਫ਼ਿਲਮ ਬਣਾਏਗਾ ਅਤੇ ਸਿਧਾਰਥ ਮਲਹੋਤਰਾ ਇਸ ਵਿੱਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਸਿਧਾਰਥ ਮਲਹੋਤਰਾ ਦੀ ਐਕਸ਼ਨ ਇਮੇਜ਼ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਲਈ ਇਸ ਐਕਸ਼ਨ ਫ਼ਿਲਮ ਨਾਲ ਸਿਧਾਰਥ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਤਿਆਰ ਹਨ। ਇਸ ਫ਼ਿਲਮ ਵਿੱਚ ਐਕਸ਼ਨ ਦੇ ਨਾਲ-ਨਾਲ ਰੋਮਾਂਸ ਵੀ ਹੋਵੇਗਾ। ਯਾਨੀ ਕਾਫ਼ੀ ਹੱਦ ਤਕ ਸਿਧਾਰਥ ਫ਼ਿਲਮ 'ਏਕ ਵਿਲੇਨ' ਵਾਲਾ ਕਿਰਦਾਰ ਇੱਕ ਵਾਰ ਫਿਰ ਕਰਦੇ ਨਜ਼ਰ ਆਉਣਗੇ।

PunjabKesari
'ਏਕ ਵਿਲੇਨ' ਬਾਕਸ ਆਫਿਸ ਦੇ ਮਾਮਲੇ ਵਿੱਚ ਸਿਧਾਰਥ ਦੀ ਸਭ ਤੋਂ ਹਿੱਟ ਫ਼ਿਲਮ ਹੈ। ਸਿਧਾਰਥ ਦੀ ਇਹ ਐਕਸ਼ਨ ਫ਼ਿਲਮ 2022 ਵਿੱਚ ਫਲੋਰ 'ਤੇ ਜਾਵੇਗੀ। ਧਰਮਾ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਸਿਧਾਰਥ ਅਤੇ ਧਰਮਾ ਪ੍ਰੋਡਕਸ਼ਨ ਦਾ ਇੱਕਠਿਆਂ ਦਾ ਇਹ ਅੱਠਵਾਂ ਪ੍ਰਾਜੈਕਟ ਹੋਵੇਗਾ। ਸਿਧਾਰਥ ਨੇ ਆਪਣੀ ਸ਼ੁਰੂਆਤ 'ਚ ਕਰਨ ਜੌਹਰ ਦੀ ਫ਼ਿਲਮ 'ਮਾਈ ਨੇਮ ਇਜ਼ ਖਾਨ' ਨਾਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਸਿਧਾਰਥ ਨੇ ਧਰਮ ਪ੍ਰੋਡਕਸ਼ਨ ਦੀਆਂ ਛੇ ਫ਼ਿਲਮਾਂ ਵਿੱਚ ਬਤੌਰ ਲੀਡ ਅਦਾਕਾਰ ਕੰਮ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਿਧਾਰਥ ਮਲਹੋਤਰਾ ਦਾ ਕਰੀਅਰ ਇਨ੍ਹਾਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਕਿਸ ਦਿਸ਼ਾ ਵੱਲ ਜਾਵੇਗਾ।


author

Aarti dhillon

Content Editor

Related News