ਸਿਧਾਰਥ ਮਲਹੋਤਰਾ ਨੇ ਆਪਣੇ ਨਾਂ ਤੋਂ ਹੋਈ ਠੱਗੀ ਬਾਰੇ ਸਾਂਝੀ ਕੀਤੀ ਪੋਸਟ , ਫੈਨਜ਼ ਨੂੰ ਕੀਤੀ ਇਹ ਅਪੀਲ

Thursday, Jul 04, 2024 - 09:25 AM (IST)

ਸਿਧਾਰਥ ਮਲਹੋਤਰਾ ਨੇ ਆਪਣੇ ਨਾਂ ਤੋਂ ਹੋਈ ਠੱਗੀ ਬਾਰੇ ਸਾਂਝੀ ਕੀਤੀ ਪੋਸਟ , ਫੈਨਜ਼ ਨੂੰ ਕੀਤੀ ਇਹ ਅਪੀਲ

ਮੁੰਬਈ- 'ਡਾਨ 3' ਦੀ ਅਦਾਕਾਰਾ ਕਿਆਰਾ ਅਡਵਾਨੀ ਅਤੇ ਪਤੀ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਜੋੜੇ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਕੁਝ ਲੋਕ ਇਸ ਦਾ ਫਾਇਦਾ ਉਠਾਉਂਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਸਿਧਾਰਥ ਅਤੇ ਕਿਆਰਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਫੈਲ ਰਹੀ ਹੈ ਕਿ ਵਿਆਹ ਤੋਂ ਪਹਿਲਾਂ ਕਿਆਰਾ ਨੇ ਆਪਣੇ ਪਤੀ ਸਿਧਾਰਥ 'ਤੇ ਕਾਲਾ ਜਾਦੂ ਕੀਤਾ ਸੀ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਕਿਆਰਾ ਅਡਵਾਨੀ ਮਾਂ ਬਣਨ ਵਾਲੀ ਹੈ। ਸਿਧਾਰਥ ਮਲਹੋਤਰਾ ਦੇ ਇੱਕ ਫੈਨ ਨੂੰ ਉਸ ਦੇ ਆਪਣੇ ਫੈਨ ਪੇਜ ਤੋਂ ਬਲੈਕਮੇਲ ਕਰਕੇ 50 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। 

PunjabKesari

ਦੱਸ ਦਈਏ ਕਿ ਸਿਧਾਰਥ ਨੇ ਬੁੱਧਵਾਰ ਨੂੰ ਇਕ ਪੋਸਟ ਸ਼ੇਅਰ ਕਰਕੇ ਅਪੀਲ ਕੀਤੀ ਅਤੇ ਲਿਖਿਆ, ''ਮੈਨੂੰ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ 'ਤੇ ਮੇਰੇ ਨਾਂ 'ਤੇ ਕੁਝ ਧੋਖਾਧੜੀ ਦੀਆਂ ਗਤੀਵਿਧੀਆਂ ਅਤੇ ਘੁਟਾਲੇ ਹੋ ਰਹੇ ਹਨ। ਮੇਰੇ ਨਾਮ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ, ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਮੈਂ ਆਪਣੇ ਪਰਿਵਾਰ ਅਤੇ ਸਮਰਥਕਾਂ ਤੋਂ ਪੈਸੇ ਮੰਗ ਰਿਹਾ ਹਾਂ। ਅਜਿਹਾ ਕੁਝ ਵੀ ਨਹੀਂ ਹੈ, ਨਾ ਹੀ ਮੈਂ ਅਜਿਹਾ ਕੁਝ ਕਰ ਰਿਹਾ ਹਾਂ ਅਤੇ ਨਾ ਹੀ ਮੇਰਾ ਕੋਈ ਪਰਿਵਾਰਕ ਮੈਂਬਰ ਜਾਂ ਮੇਰਾ ਸਮਰਥਕ ਸੋਸ਼ਲ ਮੀਡੀਆ 'ਤੇ ਅਜਿਹੇ ਕਿਸੇ ਕੰਮ ਵਿੱਚ ਸ਼ਾਮਲ ਹੈ। ਜੇਕਰ ਤੁਹਾਨੂੰ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ, ਤਾਂ ਕਿਰਪਾ ਕਰਕੇ ਇਸ ਦੀ ਰਿਪੋਰਟ ਕਰੋ ਅਤੇ ਗਲਤ ਜਾਣਕਾਰੀ ਨਾ ਫੈਲਾਓ। ਮੇਰੇ ਪ੍ਰਸ਼ੰਸਕ ਹੀ ਮੇਰੀ ਸਭ ਤੋਂ ਵੱਡੀ ਤਾਕਤ ਹਨ। ਤੁਹਾਡਾ ਭਰੋਸਾ ਅਤੇ ਸੁਰੱਖਿਆ ਮੇਰੇ ਲਈ ਮਹੱਤਵਪੂਰਨ ਹਨ। 


author

Priyanka

Content Editor

Related News