ਵਿਆਹ ਦੇ ਬੰਧਨ ’ਚ ਬੱਝੇ ਸਿਧਾਰਥ-ਕਿਆਰਾ, ਲਾੜੇ ਨੇ ‘ਸਾਜਨ ਜੀ ਘਰ ਆਏ’ ਗੀਤ ਨਾਲ ਮਾਰੀ ਐਂਟਰੀ

02/07/2023 5:46:50 PM

ਮੁੰਬਈ (ਬਿਊਰੋ)– ਆਖਿਰਕਾਰ ਕਿਆਰਾ ਆਡਵਾਨੀ ਤੇ ਸਿਧਾਰਥ ਮਲਹੋਤਰਾ ਇਕ ਹੋ ਹੀ ਗਏ। 7 ਫਰਵਰੀ ਦਾ ਦਿਨ ਸਿਧਾਰਥ ਤੇ ਕਿਆਰਾ ਲਈ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਦਿਨ ਬਣ ਗਿਆ ਹੈ। ਦੋਵੇਂ ਲਵ ਬਰਡਸ ਨੇ ਸ਼ਾਹੀ ਅੰਦਾਜ਼ ’ਚ ਵਿਆਹ ਕਰਵਾ ਲਿਆ ਹੈ। ਇਸ ਗ੍ਰੈਂਡ ਵੈਡਿੰਗ ’ਚ ਦੋਵਾਂ ਦੇ ਪਰਿਵਾਰ ਤੇ ਕਰੀਬੀ ਲੋਕਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਸਿਡ ਤੇ ਕਿਆਰਾ ਹੁਣ ਸੱਤ ਜਨਮਾਂ ਦੇ ਸਾਥੀ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਹੁਣ ਕੰਗਨਾ ਰਣੌਤ ਨੇ ਕਿਸ ਨੂੰ ਦਿੱਤੀ ਧਮਕੀ? ਕਿਹਾ- ਪਾਗਲ ਹਾਂ, ਘਰ 'ਚ ਵੜਕੇ ਮਾਰਾਂਗੀ

ਸਿਧਾਰਥ ਮਲਹੋਤਰਾ ਤੇ ਕਿਆਰਾ ਆਡਵਾਨੀ ਦਾ ਵਿਆਹ ਪੂਰਾ ਹੋ ਗਿਆ ਹੈ। ਅੱਜ ਤੋਂ ਦੋਵੇਂ ਪਤੀ-ਪਤਨੀ ਬਣ ਗਏ ਹਨ। ਇਸ ਸ਼ਾਹੀ ਵਿਆਹ ’ਚ ਦੋਵਾਂ ਪਰਿਵਾਰਾਂ ਤੇ ਮਹਿਮਾਨਾਂ ਨੇ ਕੱਪਲ ਨੂੰ ਆਸ਼ੀਰਵਾਦ ਦਿੱਤਾ।

ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਵਿਆਹ ਦੀ ਧੂਮ ਸਾਫ ਸੁਣੀ ਗਈ। ਵਿਆਹ ’ਚ ਲਾੜੇ ਸਿਧਾਰਥ ਮਲਹੋਤਰਾ ਨੇ ਧਮਾਕੇਦਾਰ ਐਂਟਰੀ ਕੀਤੀ ਸੀ। ਸਿਧਾਰਥ ਨੇ ‘ਸਾਜਨ ਜੀ ਘਰ ਆਏ’ ਗੀਤ ’ਤੇ ਐਂਟਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਬਾਰ ਬਾਰ ਦੇਖੋ’ ਦੇ ਮਸ਼ਹੂਰ ਗੀਤ ‘ਕਾਲਾ ਚਸ਼ਮਾ’ ਨੂੰ ਵੀ ਚੱਲਦੇ ਸੁਣਿਆ ਗਿਆ।

ਸਿਧਾਰਥ ਤੇ ਕਿਆਰਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਕਈ ਸਿਤਾਰੇ ਵੈਡਿੰਗ ਵੈਨਿਊ ’ਤੇ ਪਹੁੰਚੇ ਸਨ। ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਜੈਸਲਮੇਰ ਜਾਂਦੇ ਦੇਖਿਆ ਗਿਆ ਸੀ। ਅਜੇ ਰਿਸੈਪਸ਼ਨ ਹੋਣੀ ਬਾਕੀ ਹੈ।

ਲਵ ਬਰਡਸ ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ ਸੋਮਵਾਰ ਸਵੇਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਈਆਂ ਸਨ। ਸੂਰਿਆਗੜ੍ਹ ਪੈਲੇਸ ਤੋਂ ਰਾਜਸਥਾਨੀ ਲੋਕ ਗੀਤਾਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News