‘ਫਾਈਟਰ’ ਦੇ ਫਲਾਪ ਹੋਣ ’ਤੇ ਡਾਇਰੈਕਟਰ ਸਿਧਾਰਥ ਆਨੰਦ ਨੇ ਦਿੱਤਾ ਅਜੀਬੋ-ਗਰੀਬ ਜਵਾਬ, ਲੋਕਾਂ ਨੇ ਕਰ ਦਿੱਤਾ ਟਰੋਲ

02/03/2024 4:18:44 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਫਾਈਟਰ’ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸੀ। ਫ਼ਿਲਮ ਨੇ ਉਮੀਦਾਂ ਮੁਤਾਬਕ ਕੰਮ ਨਹੀਂ ਕੀਤਾ। ਫ਼ਿਲਮ ਨੂੰ ਆਲੋਚਕਾਂ ਤੇ ਦਰਸ਼ਕਾਂ ਤੋਂ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਹੋਈਆਂ। ਹੁਣ ਹਾਲ ਹੀ ’ਚ ‘ਫਾਈਟਰ’ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਫ਼ਿਲਮ ਨੂੰ ਮਿਲੇ ਰਲਵੇਂ ਹੁੰਗਾਰੇ ’ਤੇ ਕਿਹਾ ਸੀ ਕਿ ਫ਼ਿਲਮ ਵਧੀਆ ਨਹੀਂ ਚੱਲੀ ਕਿਉਂਕਿ 90 ਫ਼ੀਸਦੀ ਲੋਕ ਜਹਾਜ਼ ’ਚ ਨਹੀਂ ਬੈਠੇ ਸਨ। ਹੁਣ ਇਸ ਬਿਆਨ ਨੂੰ ਲੈ ਕੇ ਸਿਧਾਰਥ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਲੋਕਾਂ ਦੀ ਪ੍ਰਤੀਕਿਰਿਆ
ਯੂਜ਼ਰਸ ਨੂੰ ਕਾਫ਼ੀ ਮਜ਼ਾ ਆ ਰਿਹਾ ਹੈ। ਇਕ ਨੇ ਲਿਖਿਆ ਕਿ ਫ਼ਿਲਮ ‘ਐਨੀਮਲ’ ਨੇ ਇਸ ਲਈ ਕੰਮ ਕੀਤਾ ਕਿਉਂਕਿ 90 ਫ਼ੀਸਦੀ ਲੋਕ ਸਵੇਰੇ ਉੱਠਦੇ ਹਨ ਤੇ 100 ਲੋਕਾਂ ਨੂੰ ਵੱਡੀ ਮਸ਼ੀਨ ਗੰਨ ਨਾਲ ਗੋਲੀ ਮਾਰਦੇ ਹਨ। ਇਕ ਨੇ ਟਿੱਪਣੀ ਕੀਤੀ ਕਿ ‘ਗਦਰ 2’ ਹਿੱਟ ਹੋ ਗਈ ਕਿਉਂਕਿ 90 ਫ਼ੀਸਦੀ ਭਾਰਤੀ ਪਾਕਿਸਤਾਨ ਜਾਂਦੇ ਹਨ, ਉਥੇ ਕੁੜੀਆਂ ਨਾਲ ਵਿਆਹ ਕਰਦੇ ਹਨ ਤੇ ਉਥੇ ਹੈਂਡ ਪੰਪਾਂ ਨੂੰ ਉਖਾੜ ਦਿੰਦੇ ਹਨ। ਇਕ ਨੇ ਇਹ ਵੀ ਲਿਖਿਆ ਕਿ ‘ਸੰਜੂ’ ਹਿੱਟ ਰਹੀ ਕਿਉਂਕਿ 90 ਫ਼ੀਸਦੀ ਭਾਰਤੀਆਂ ਦੀਆਂ 308 ਗਰਲਫ੍ਰੈਂਡਸ ਹਨ। ਇਕ ਨੇ ਇਹ ਵੀ ਲਿਖਿਆ ਕਿ ‘ਪਠਾਨ’ ਹਿੱਟ ਹੋ ਗਈ ਕਿਉਂਕਿ ਦੇਸ਼ ਦੇ 90 ਫ਼ੀਸਦੀ ਲੋਕ ਰਾਅ ਏਜੰਟ ਹਨ।

ਸਿਧਾਰਥ ਨੇ ਕੀ ਕਿਹਾ?
ਸਿਧਾਰਥ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘‘ਤੁਸੀਂ ਦੇਖਦੇ ਹੋ ਕਿ ਸਾਡੇ ਦੇਸ਼ ’ਚ ਜ਼ਿਆਦਾਤਰ ਲੋਕ ਜਾਂ ਅਸੀਂ ਕਹਿ ਸਕਦੇ ਹਾਂ ਕਿ 90 ਫ਼ੀਸਦੀ ਲੋਕ ਨਾ ਤਾਂ ਜਹਾਜ਼ ’ਚ ਸਫ਼ਰ ਕਰਦੇ ਹਨ ਤੇ ਨਾ ਹੀ ਏਅਰਪੋਰਟ ’ਤੇ ਜਾਂਦੇ ਹਨ। ਫਿਰ ਤੁਸੀਂ ਉਨ੍ਹਾਂ ਤੋਂ ਇਹ ਸਮਝਣ ਦੀ ਉਮੀਦ ਕਿਵੇਂ ਰੱਖ ਸਕਦੇ ਹੋ ਕਿ ਅਸਮਾਨ ’ਚ ਕੀ ਹੁੰਦਾ ਹੈ? ਉਹ ਏਰੀਅਲ ਨੂੰ ਨਹੀਂ ਸਮਝਦੇ। ਇਹ ਸਭ ਉਨ੍ਹਾਂ ਨੂੰ ਏਲੀਅਨ ਲੱਗਦਾ ਹੈ। ਸਾਡੀ ਆਬਾਦੀ ਦੇ ਕਿੰਨੇ ਲੋਕਾਂ ਕੋਲ ਪਾਸਪੋਰਟ ਹਨ ਤੇ ਕਿੰਨੇ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News