ਬੇਯਕੀਨੀ ਹੈ ਕਿ ‘ਪਠਾਨ’ ਹੁਣ ਭਾਰਤ ’ਚ ਨੰਬਰ ਇਕ ਹਿੰਦੀ ਫ਼ਿਲਮ ਹੈ : ਸਿਧਾਰਥ
Sunday, Mar 05, 2023 - 03:51 PM (IST)

ਮੁੰਬਈ (ਬਿਊਰੋ)– ਸਿਧਾਰਥ ਆਨੰਦ ਵਲੋਂ ਨਿਰਦੇਸ਼ਿਤ ਯਸ਼ਰਾਜ ਫ਼ਿਲਮਜ਼ ਦੀ ‘ਪਠਾਨ’ ਛੇਵੇਂ ਸ਼ੁੱਕਰਵਾਰ ਨੂੰ ਮੁੜ ਤੋਂ ਆਪਣੀ ਕਲੈਕਸ਼ਨ ’ਚ ਵਾਧੇ ਤੋਂ ਬਾਅਦ ਭਾਰਤ ’ਚ ਨੰਬਰ ਇਕ ਹਿੰਦੀ ਫ਼ਿਲਮ ਬਣਨ ਲਈ ‘ਬਾਹੂਬਲੀ 2’ ਤੋਂ ਅੱਗੇ ਨਿਕਲ ਗਈ ਹੈ।
‘ਪਠਾਨ’ ਨੇ ਭਾਰਤ ’ਚ 1.07 ਕਰੋਡ਼ ਨੈੱਟ ਇਕੱਠੇ ਕੀਤੇ, ਜੋ (ਹਿੰਦੀ 1.05 ਕਰੋਡ਼, ਸਾਰੇ ਡਬ ਕੀਤੇ ਗਏ ਐਡੀਸ਼ਨ 0.02 ਕਰੋਡ਼) ਰਹੇ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਤੇ ਪਲਕ ਬੱਝੇ ਵਿਆਹ ਦੇ ਬੰਧਨ ’ਚ, ਦੇਖੋ ਨਵੀਂ ਵਿਆਹੀ ਜੋੜੀ ਦੀਆਂ ਤਸਵੀਰਾਂ
‘ਪਠਾਨ’ ਨੇ ਹੁਣ ਇਕੱਲੇ ਵਿਦੇਸ਼ਾਂ ’ਚ 47.04 ਮਿਲੀਅਨ ਡਾਲਰ ਦਰਜ ਕੀਤੇ ਹਨ, ਜਦਕਿ ਭਾਰਤ ’ਚ ਨੈੱਟ ਕਲੈਕਸ਼ਨ 529.96 ਕਰੋਡ਼ (ਹਿੰਦੀ 511.70 ਕਰੋਡ਼, ਡਬ 18.26 ਕਰੋਡ਼) ਹਨ।
ਕੁਲ ਵਰਲਡਵਾਈਡ ਗ੍ਰੋਸ 1028 ਕਰੋਡ਼ (ਭਾਰਤ 641.50 ਕਰੋਡ਼, ਵਿਦੇਸ਼ਾਂ ’ਚ 386.50 ਕਰੋਡ਼) ਹਨ। ਸਿਧਾਰਥ ਕਹਿੰਦੇ ਹਨ ਕਿ ਇਹ ਬੇਯਕੀਨੀ ਲੱਗਦਾ ਹੈ ਕਿ ‘ਪਠਾਨ’ ਅੱਜ ਭਾਰਤ ’ਚ ਨੰਬਰ ਇਕ ਹਿੰਦੀ ਫ਼ਿਲਮ ਹੈ। ਦਰਸ਼ਕਾਂ ਵਲੋਂ ‘ਪਠਾਨ’ ’ਤੇ ਜ਼ਾਹਿਰ ਕੀਤਾ ਗਿਆ ਪਿਆਰ ਤੇ ਸ਼ਾਬਾਸ਼ੀ ਇਤਿਹਾਸਕ ਹੈ ਤੇ ਇਹ ਬਾਕਸ ਆਫਿਸ ਨਤੀਜੇ ’ਚ ਦਿਸਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।