ਸਿਧਾਂਤ ਚਤੁਰਵੇਦੀ ਤੇ ਤ੍ਰਿਪਤੀ ਡਿਮਰੀ ਦੀ ਫਿਲਮ ''ਧੜਕ 2'' ਦਾ ਟ੍ਰੇਲਰ ਰਿਲੀਜ਼
Saturday, Jul 12, 2025 - 04:52 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਸਿਧਾਂਤ ਚਤੁਰਵੇਦੀ-ਤ੍ਰਿਪਤੀ ਡਿਮਰੀ ਦੀ ਫਿਲਮ 'ਧੜਕ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2018 ਵਿੱਚ ਰਿਲੀਜ਼ ਹੋਈ ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਫਿਲਮ 'ਧੜਕ' ਦਾ ਸੀਕਵਲ 'ਧੜਕ 2' ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਜਾ ਰਿਹਾ ਹੈ। 'ਧੜਕ 2' ਦੀ ਕਹਾਣੀ 2 ਪ੍ਰੇਮੀਆਂ 'ਤੇ ਆਧਾਰਿਤ ਹੈ, ਜਿਨ੍ਹਾਂ ਵਿਚਕਾਰ ਸੋਸ਼ਲ ਸਟੇਟਸ ਦੀ ਕੰਧ ਇੰਨੀ ਵੱਡੀ ਹੈ ਕਿ ਉਨ੍ਹਾਂ ਦਾ ਅਟੁੱਟ ਪਿਆਰ ਵੀ ਇਸਨੂੰ ਤੋੜ ਨਹੀਂ ਪਾਊਂਦਾ। ਟ੍ਰੇਲਰ ਦੀ ਸ਼ੁਰੂਆਤ ਨੀਲੇਸ਼ (ਸਿਧਾਂਤ ਚਤੁਰਵੇਦੀ) ਅਤੇ ਵਿਧੀ (ਤ੍ਰਿਪਤੀ ਡਿਮਰੀ) ਨਾਲ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦੀ ਮੁਲਾਕਾਤ ਕਾਲਜ ਵਿੱਚ ਹੁੰਦੀ ਹੈ। ਦੋਵੇਂ ਇੱਕੋ ਕਲਾਸ ਵਿੱਚ ਹੁੰਦੇ ਹਨ, ਦੋਸਤੀ ਨਾਲ ਸ਼ੁਰੂ ਹੋਇਆ ਉਨ੍ਹਾਂ ਦਾ ਰਿਸ਼ਤਾ ਪਿਆਰ ਵਿੱਚ ਬਦਲ ਜਾਂਦਾ ਹੈ।
ਸ਼ੁਰੂਆਤ ਵਿੱਚ ਸਭ ਕੁਝ ਠੀਕ ਹੈ, ਪਰ ਜਿਵੇਂ ਹੀ ਵਿਧੀ ਦੇ ਪਰਿਵਾਰ ਨੂੰ ਨੀਲੇਸ਼ ਬਾਰੇ ਪਤਾ ਲੱਗਦਾ ਹੈ, ਇੱਕ ਤੂਫਾਨ ਉੱਠਦਾ ਹੈ। ਉੱਚ ਜਾਤੀ ਦੀ ਨਿਧੀ ਦੇ ਪਰਿਵਾਰ ਨੂੰ ਉਸਦਾ ਨੀਵੀਂ ਜਾਤੀ ਦੇ ਮੁੰਡੇ ਨਾਲ ਹੋਣਾ ਪਸੰਦ ਨਹੀਂ ਆਉਂਦਾ ਹੈ। ਉਹ ਨੀਲੇਸ਼ ਨੂੰ ਕੁੱਟਦੇ ਹਨ, ਉਸਦਾ ਅਤੇ ਉਸਦੇ ਪਰਿਵਾਰ ਦਾ ਅਪਮਾਨ ਕਰਦੇ ਹਨ। ਪਰਿਵਾਰ ਵਿਧੀ ਨੂੰ ਨੀਲੇਸ਼ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਉਹ ਉਸਨੂੰ ਛੱਡਣ ਲਈ ਤਿਆਰ ਨਹੀਂ ਹੈ। 'ਧੜਕ 2' ਵਿੱਚ ਤ੍ਰਿਪਤੀ ਡਿਮਰੀ, ਸਿਧਾਂਤ ਚਤੁਰਵੇਦੀ, ਸੌਰਭ ਸਚਦੇਵ, ਮੰਜਿਰੀ ਪੁਪਾਲਾ, ਵਿਪਿਨ ਸ਼ਰਮਾ, ਦਿਸ਼ਾਂਕ ਅਰੋੜਾ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ਾਜ਼ੀਆ ਇਕਬਾਲ ਦੁਆਰਾ ਨਿਰਦੇਸ਼ਤ, ਇਹ ਫਿਲਮ 1 ਅਗਸਤ ਨੂੰ ਰਿਲੀਜ਼ ਹੋਵੇਗੀ।