‘ਦਰਸ਼ਕਾਂ ਤੋਂ ਮਿਲਣ ਵਾਲੇ ਪਿਆਰ ਦੀ ਬਦੌਲਤ ਹੀ ਆਊਟਸਾਈਡਰਸ ਸਰਵਾਈਵ ਕਰ ਸਕਦੇ ਹਨ’

Friday, Nov 12, 2021 - 12:11 PM (IST)

‘ਦਰਸ਼ਕਾਂ ਤੋਂ ਮਿਲਣ ਵਾਲੇ ਪਿਆਰ ਦੀ ਬਦੌਲਤ ਹੀ ਆਊਟਸਾਈਡਰਸ ਸਰਵਾਈਵ ਕਰ ਸਕਦੇ ਹਨ’

ਮੁੰਬਈ (ਬਿਊਰੋ)– ਜ਼ੋਇਆ ਅਖਤਰ ਦੀ ‘ਗਲੀ ਬੁਆਏ’ ’ਚ ਰੈਪਰ ਐੱਮ. ਸੀ. ਸ਼ੇਰ ਦੇ ਰੂਪ ’ਚ ਆਪਣੇ ਸ਼ਾਨਦਾਰ ਅਭਿਨੈ ਨਾਲ ਸੁਰਖ਼ੀਆਂ ’ਚ ਆਏ ਅਦਾਕਾਰ ਸਿਧਾਂਤ ਚਤੁਰਵੇਦੀ ਨੂੰ ਉਨ੍ਹਾਂ ਦੇ ਕੰਮ ਲਈ ਖ਼ੂਬ ਤਾਰੀਫ਼ ਮਿਲੀ।

ਕੰਮ ਲਈ ਹਰ ਪਾਸਿਓਂ ਮਿਲਣ ਵਾਲੀ ਉਸਤਤ ਨੇ ਉਨ੍ਹਾਂ ਨੂੰ ਯਸ਼ਰਾਜ ਫ਼ਿਲਮਜ਼ ਦੀ ‘ਬੰਟੀ ਔਰ ਬਬਲੀ 2’ ’ਚ ਲੀਡ ਰੋਲ ਦਿਵਾਇਆ, ਜਿਸ ’ਚ ਉਹ ਨਵੇਂ ਬੰਟੀ ਦਾ ਕਿਰਦਾਰ ਨਿਭਾਅ ਰਹੇ ਹਨ।

ਸਿਧਾਂਤ ਨੇ ਬਾਲੀਵੁੱਡ ’ਚ ਭਰਾ-ਭਤੀਜਾਵਾਦ ਤੇ ਇਥੇ ਪਛਾਣ ਬਣਾਉਣ ਲਈ ਆਊਟਸਾਈਡਰਸ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਿਸ ’ਚੋਂ ਉਨ੍ਹਾਂ ਨੂੰ ਵੀ ਲੰਘਣਾ ਪਿਆ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੂੰ ਮੁੜ  ਆਇਆ ਪੈਨਿਕ ਅਟੈਕ, ਹਾਲਤ ਵੇਖ ਭੜਕੀ ਹਿਮਾਂਸ਼ੀ ਖੁਰਾਣਾ ਨੇ ਆਖ ਦਿੱਤੀ ਵੱਡੀ ਗੱਲ

ਸਿਧਾਂਤ ਕਹਿੰਦੇ ਹਨ ਕਿ ਇਹ ਇਕ ਨਾਨ-ਫੈਕਟ ਹੈ ਕਿ ਆਊਟਸਾਈਡਰਸ ਨੂੰ ਇੰਡਸਟਰੀ ’ਚ ਜਗ੍ਹਾ ਬਣਾਉਣ ’ਚ ਜ਼ਿਆਦਾ ਸਮਾਂ ਲੱਗਦਾ ਹੈ। ਅਜਿਹੇ ਕਈ ਲੋਕਾਂ ਨੂੰ ਦੇਖਿਆ ਹੈ, ਜਿਨ੍ਹਾਂ ’ਚ ਕਮਾਲ ਦਾ ਟੈਲੇਂਟ ਹੋਣ ਦੇ ਬਾਵਜੂਦ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਲੰਮੇ ਔਖੇ ਦੌਰ ’ਚੋਂ ਲੰਘਣਾ ਪਿਆ।

ਬ੍ਰੇਕ ਮਿਲਣ ਤੋਂ ਪਹਿਲਾਂ ਸਾਲਾਂ ਸੰਘਰਸ਼ ਕੀਤਾ, ਜਿਸ ਨੇ ਸਹੀ ਅਰਥਾਂ ’ਚ ਮਜ਼ਬੂਤ ਬਣਾਇਆ। ਉਨ੍ਹਾਂ ਕਿਹਾ ਕਿ ਆਊਟਸਾਈਡਰਸ ਦੀ ਤੁਲਨਾ ’ਚ ਇਨਸਾਈਡਰਸ ਜਲਦੀ ਸਪਾਟ ਕਰ ਲਏ ਜਾਂਦੇ ਹਨ, ਉਨ੍ਹਾਂ ਨੂੰ ਬ੍ਰੇਕ ਸੌਖ ਨਾਲ ਮਿਲ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News