ਸ਼ਵੇਤਾ ਤਿਵਾਰੀ ਦੀ ਸਹੇਲੀ ਨੇ ਅਭਿਨਵ ''ਤੇ ਲਾਏ ਗੰਭੀਰ ਇਲਜ਼ਾਮ, ਕਿਹਾ ''ਧੀ ਨੂੰ ਪੁੱਛਦਾ ਹੈ ਅਸ਼ਲੀਲ ਸਵਾਲ''
Tuesday, Jul 14, 2020 - 09:30 AM (IST)

ਜਲੰਧਰ (ਬਿਊਰੋ) — ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ 'ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ਦਰਮਿਆਨ ਵਿਵਾਦ ਹਾਲੇ ਤੱਕ ਖ਼ਤਮ ਨਹੀਂ ਹੋ ਰਿਹਾ। ਦੋਵਾਂ ਦਰਮਿਆਨ ਸ਼ਬਦੀ ਜੰਗ ਜਾਰੀ ਹੈ। ਇਸ ਜੰਗ 'ਚ ਹੁਣ ਸ਼ਵੇਤਾ ਦੀ ਖ਼ਾਸ ਮੰਨੀ ਜਾਂਦੀ ਅਨੁਰਾਧਾ ਸਰੀਨ ਵੀ ਆ ਗਈ ਹੈ। ਅਨੁਰਾਧਾ ਸਰੀਨ ਨੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਕੇ ਅਭਿਨਵ ਕੋਹਲੀ ਖ਼ਿਲਾਫ਼ ਕਈ ਗੰਭੀਰ ਇਲਜ਼ਾਮ ਲਾਏ ਹਨ, ਜਿਸ ਤੋਂ ਬਾਅਦ ਅਭਿਨਵ ਕੋਹਲੀ ਨੇ ਅਨੁਰਾਧਾ ਦੇ ਕੁਮੈਂਟਸ ਦੇ ਸਕਰੀਨ ਸ਼ਾਟਸ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਅਨੁਰਾਧਾ ਨੇ ਆਪਣੇ ਕੁਮੈਂਟ 'ਚ ਲਿਖਿਆ ਕਿ 'ਕਿਹੜਾ ਪਿਤਾ ਆਪਣੀ ਧੀ ਨੂੰ ਪੁੱਛਦਾ ਹੈ ਕਿ ਤੂੰ ਵਰਜਨ ਹੈ ਜਾਂ ਨਹੀਂ, ਕਿਹੜਾ ਪਿਤਾ ਪੁੱਛਦਾ ਹੈ ਕਿ ਤੂੰ ਕਿਸੇ ਨੂੰ ਕਿੱਸ ਕੀਤਾ ਹੈ ਜਾਂ ਨਹੀਂ? ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਸਵਾਲ ਅਭਿਨਵ ਨੂੰ ਕੀਤੇ ਹਨ, ਜਿਸ ਤੋਂ ਬਾਅਦ ਅਭਿਨਵ ਨੇ ਇਨ੍ਹਾਂ ਕੁਮੈਂਟਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਸਕ੍ਰੀਨ ਸ਼ਾਟ ਲੈ ਲਿਆ ਹੈ ਤੇਰੇ ਕੁਮੈਂਟ ਦਾ, ਹੁਣ ਤੂੰ ਕਾਨੂੰਨੀ ਤੌਰ 'ਤੇ ਮਾਣ ਹਾਨੀ ਦੇ ਕੇਸ 'ਚ ਫਸੀ ਹੈ। ਪਲਕ ਅਤੇ ਸ਼ਵੇਤਾ ਦੇ ਖ਼ਿਲਾਫ ਬੇਸ਼ੱਕ ਮੈਂ ਮਾਣਹਾਨੀ ਦਾ ਕੇਸ ਨਾਂ ਕਰਾਂ ਪਰ ਤੇਰਾ ਕਨੂੰਨੀ ਤੌਰ 'ਤੇ ਕੀ ਹਾਲ ਕਰਾਂਗਾ ਤੈਨੂੰ ਹੁਣ ਪਤਾ ਲੱਗੇਗਾ।' ਇਸ ਤੋਂ ਇਲਾਵਾ ਦੋਵਾਂ ਦਰਮਿਆਨ ਲੰਬੀ ਬਹਿਸ ਚੱਲੀ ਹੈ।
ਦੱਸ ਦਈਏ ਕਿ ਸ਼ਵੇਤਾ ਤਿਵਾਰੀ ਦਾ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਸੀ। ਪਹਿਲਾ ਵਿਆਹ ਉਨ੍ਹਾਂ ਨੇ ਰਾਜਾ ਚੌਧਰੀ ਨਾਲ ਕਰਵਾਇਆ ਸੀ ਪਰ ਇਹ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਸੀ।