ਘਰੇਲੂ ਹਿੰਸਾ ’ਤੇ ਬੋਲੀ ਸ਼ਵੇਤਾ ਤਿਵਾਰੀ, ਧੀ ਲਈ ਆਖੀ ਵੱਡੀ ਗੱਲ (ਵੀਡੀਓ)

Tuesday, Mar 09, 2021 - 03:57 PM (IST)

ਘਰੇਲੂ ਹਿੰਸਾ ’ਤੇ ਬੋਲੀ ਸ਼ਵੇਤਾ ਤਿਵਾਰੀ, ਧੀ ਲਈ ਆਖੀ ਵੱਡੀ ਗੱਲ (ਵੀਡੀਓ)

ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਭਾਵੁਕ ਕਰਨ ਵਾਲੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਵੇਤਾ ਨੇ ਘਰੇਲੂ ਹਿੰਸਾ ਦੇ ਦਰਦ ਨੂੰ ਬਿਆਨ ਕੀਤਾ ਹੈ। ਨਾਲ ਹੀ ਆਪਣੀ ਬੇਟੀ ਨੂੰ ਕਿਹਾ ਕਿ ਉਹ ਇਸ ਤੋਂ ਸਬਕ ਲਵੇ ਤੇ ਜ਼ਿੰਦਗੀ ’ਚ ਹਮੇਸ਼ਾ ਅੱਗੇ ਵਧਦੀ ਰਹੇ।

ਦੱਸਣਯੋਗ ਹੈ ਕਿ ਸ਼ਵੇਤਾ ਦੀ ਜ਼ਿੰਦਗੀ ਵੀ ਬੇਹੱਦ ਉਤਾਰ-ਚੜ੍ਹਾਅ ਭਰੀ ਰਹੀ ਹੈ। ਸ਼ਵੇਤਾ ਨੇ ਹੁਣ ਤਕ ਦੋ ਵਿਆਹ ਕਰਵਾਏ ਹਨ ਪਰ ਦੋਵੇਂ ਹੀ ਲੰਮੇ ਸਮੇਂ ਤਕ ਨਹੀਂ ਟਿਕ ਸਕੇ। ਸ਼ਵੇਤਾ ਨੇ ਮਜ਼ਬੂਤ ਮਹਿਲਾ ਬਣ ਕੇ ਆਪਣੀ ਬੇਟੀ ਦਾ ਪਾਲਨ-ਪੋਸ਼ਣ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)

ਵੀਡੀਓ ’ਚ ਸ਼ਵੇਤਾ ਨੇ ਕਿਹਾ, ‘ਮੈਂ ਆਪਣੀ ਜ਼ਿੰਦਗੀ ’ਚ ਬਹੁਤ ਕੁਝ ਬਰਦਾਸ਼ਤ ਕੀਤਾ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਪਲਕ (ਬੇਟੀ) ਕਦੇ ਅਜਿਹੀ ਸਥਿਤੀ ’ਚੋਂ ਲੰਘੇ। ਜਦੋਂ ਵੀ ਮੈਂ ਖੁਦ ਨੂੰ ਕਮਜ਼ੋਰ ਪਾਇਆ ਤਾਂ ਮੈਂ ਚੰਗੇ ਦਿਨਾਂ ਦੀ ਕਲਪਨਾ ਕੀਤੀ। ਮੈਂ ਹਮੇਸ਼ਾ ਪਲਕ ਨਾਲ ਖੜ੍ਹੀ ਰਹਾਂਗੀ ਤੇ ਉਸ ਨੂੰ ਕਦੇ ਇਕੱਲਿਆਂ ਮਹਿਸੂਸ ਨਹੀਂ ਹੋਣ ਦਿਆਂਗੀ।’

ਸ਼ਵੇਤਾ ਨੇ ਅੱਗੇ ਲਿਖਿਆ, ‘ਕਈ ਮਹਿਲਾਵਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਹ ਕਦੇ ਉਨ੍ਹਾਂ ਖ਼ਿਲਾਫ਼ ਜਾ ਕੇ ਨਹੀਂ ਬੋਲਦੀਆਂ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਰਹਿੰਦੀ ਹੈ ਪਰ ਮੈਂ ਇਸ ਦੇ ਸਖਤ ਖ਼ਿਲਾਫ਼ ਹਾਂ ਤੇ ਬੇਟੀ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਕ ਸਬਕ ਲਵੇ ਤੇ ਜ਼ਿੰਦਗੀ ’ਚ ਹਮੇਸ਼ਾ ਅੱਗੇ ਵਧੇ।’

ਨੋਟ– ਸ਼ਵੇਤਾ ਤਿਵਾਰੀ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News