ਸ਼ਵੇਤਾ ਤਿਵਾਰੀ ਨੇ ਭਗਵਾਨ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਗ੍ਰਹਿ ਮੰਤਰੀ ਨੇ ਕਮਿਸ਼ਨਰ ਤੋਂ ਮੰਗੀ ਰਿਪੋਰਟ

Thursday, Jan 27, 2022 - 12:33 PM (IST)

ਸ਼ਵੇਤਾ ਤਿਵਾਰੀ ਨੇ ਭਗਵਾਨ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਗ੍ਰਹਿ ਮੰਤਰੀ ਨੇ ਕਮਿਸ਼ਨਰ ਤੋਂ ਮੰਗੀ ਰਿਪੋਰਟ

ਮੁੰਬਈ (ਬਿਊਰੋ)– ਮੱਧ ਪ੍ਰਦੇਸ਼ ਦੇ ਭੋਪਾਲ ’ਚ ਟੀ. ਵੀ. ਕਲਾਕਾਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਕ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਨਾਲ ਜੁੜੇ ਪ੍ਰੋਗਰਾਮ ’ਚ ਸ਼ਵੇਤਾ ਨੇ ਕਿਹਾ ਕਿ ਬ੍ਰਾ ਦਾ ਸਾਈਜ਼ ਭਗਵਾਨ ਲੈ ਰਹੇ ਹਨ।

ਮਜ਼ਾਕੀਆ ਅੰਦਾਜ਼ ’ਚ ਉਸ ਨੇ ਇਹ ਗੱਲ ਆਖੀ ਪਰ ਇਸ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਭੋਪਾਲ ਕਮਿਸ਼ਨਰ ਮਕਰੰਦ ਦੇਉਸਕਰ ਨੂੰ 24 ਘੰਟਿਆਂ ’ਚ ਜਾਂਚ ਕਰਨ ਤੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਭਰਾ ਸ਼ਹਿਬਾਜ਼ ਨੇ ਸਾਂਝੀ ਕੀਤੀ ਪਿਆਰੀ ਵੀਡੀਓ, ਗਾਇਆ ਗੀਤ

ਮਨੀਸ਼ ਹਰਿਸ਼ੰਕਰ ਦੀ ਵੈੱਬ ਸੀਰੀਜ਼ ‘ਸ਼ੋਅ ਸਟਾਪਰਜ਼’ ਦੀ ਸ਼ੂਟਿੰਗ ਮੱਧ ਪ੍ਰਦੇਸ਼ ’ਚ ਚੱਲ ਰਹੀ ਹੈ। ਇਸ ਸਿਲਸਿਲੇ ’ਚ ਰੋਹਿਤ ਰਾਏ, ਕੰਵਲਜੀਤ, ਸੁਰਭਰਾਜ ਜੈਨ ਨਾਲ ਸ਼ਵੇਤਾ ਤਿਵਾਰੀ ਭੋਪਾਲ ’ਚ ਹੈ। ਪ੍ਰਮੋਸ਼ਨ ਇਵੈਂਟ ’ਚ ਸ਼ਵੇਤਾ ਤਿਵਾਰੀ ਨੇ ਇਤਰਾਜ਼ਯੋਗ ਕੁਮੈਂਟ ਕੀਤਾ।

ਇਸ ’ਤੇ ਹੰਗਾਮਾ ਮਚਦਿਆਂ ਹੀ ਗ੍ਰਿਹ ਮੰਤਰੀ ਨਰੋਤਮ ਮਿਸ਼ਰਾ ਨੇ ਵੀਰਵਾਰ ਨੂੰ ਕਿਹਾ, ‘ਮੈਂ ਉਹ ਵੀਡੀਓ ਦੇਖੀ ਹੈ, ਸੁਣੀ ਹੈ। ਮੈਂ ਇਸ ਬਿਆਨ ਦੀ ਨਿੰਦਿਆ ਕਰਦਾ ਹਾਂ। ਮੈਂ ਭੋਪਾਲ ਪੁਲਸ ਕਮਿਸ਼ਨਰ ਨੂੰ ਹੁਕਮ ਦਿੱਤਾ ਹੈ ਕਿ 24 ਘੰਟਿਆਂ ’ਚ ਇਸ ਦੀ ਜਾਂਚ ਕੀਤੀ ਜਾਵੇ। ਉਸ ਤੋਂ ਬਾਅਦ ਮੈਨੂੰ ਰਿਪੋਰਟ ਸੌਂਪਣ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News