PCOS ਨਾਂ ਦੀ ਬੀਮਾਰੀ ਨਾਲ ਜੂਝ ਰਹੀ ਹੈ ਸ਼ਰੂਤੀ ਹਾਸਨ, ਵਰਕਆਊਟ ਵੀਡੀਓ ਸਾਂਝੀ ਕਰ ਆਖੀ ਇਹ ਗੱਲ

Friday, Jul 01, 2022 - 01:28 PM (IST)

PCOS ਨਾਂ ਦੀ ਬੀਮਾਰੀ ਨਾਲ ਜੂਝ ਰਹੀ ਹੈ ਸ਼ਰੂਤੀ ਹਾਸਨ, ਵਰਕਆਊਟ ਵੀਡੀਓ ਸਾਂਝੀ ਕਰ ਆਖੀ ਇਹ ਗੱਲ

ਮੁੰਬਈ-ਅਦਾਕਾਰਾ ਸ਼ਰੂਤੀ ਹਾਸਨ ਨੇ ਬਾਲੀਵੁੱਡ 'ਚ ਖ਼ਾਸ ਪਛਾਣ ਬਣਾਈ ਹੈ। ਅਦਾਕਾਰਾ ਇਨ੍ਹੀਂ ਦਿਨੀਂ ਕਾਫੀ ਤਕਲੀਫ 'ਚ ਹੈ। ਅਦਾਕਾਰਾ 'ਪਾਲਿਸਿਸਟਿਕ ਓਵੇਰੀ ਸਿੰਡਰੋਮ' (ਪੀ.ਸੀ.ਓ.ਐੱਸ.) ਤੇ 'ਐਂਡੋਮੇਟ੍ਰਿਯੋਸਿਸ' ਦੀ ਬੀਮਾਰੀ ਨਾਲ ਜੂਝ ਰਹੀ ਹੈ, ਜੋ ਹਾਰਮੋਨਲ ਡਿਸਆਰਡਰ ਨਾਲ ਜੁੜੀ ਹੈ। ਸ਼ਰੂਤੀ ਨੇ ਵਰਕਆਊਟ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 

PunjabKesari
ਵੀਡੀਓ 'ਚ ਸ਼ਰੂਤੀ ਬਲੈਕ ਟਾਪ ਅਤੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਜਿਮ 'ਚ ਵਰਕਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਸ਼ਰੂਤੀ ਨੇ ਲਿਖਿਆ-'ਮੇਰੇ ਨਾਲ ਤੁਸੀਂ ਵੀ ਵਰਕਆਊਟ ਕਰੋ। ਮੈਂ ਕੁਝ ਅਜਿਹੇ ਹਾਰਮੋਨਲ ਇਸ਼ੂਜ਼ ਨਾਲ ਜੂਝ ਰਹੀ ਹਾਂ, ਜੋ ਬਹੁਤ ਖਰਾਬ ਹਨ ਅਤੇ ਉਹ ਹੈ ਪੀ.ਸੀ.ਓ.ਐੱਸ. ਅਤੇ ਐਂਡੋਮੇਟ੍ਰਿਯੋਸਿਸ। ਔਰਤਾਂ ਜਾਣਦੀਆਂ ਹਨ ਕਿ ਇਸ ਨਾਲ ਲੜਣਾ ਕਾਫੀ ਮੁਸ਼ਕਿਲ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਸਰੀਰ 'ਚ ਕਾਫੀ ਹਾਰਮੋਨਲ ਅਸੁੰਤਲਨ ਹੁੰਦਾ ਹੈ। ਬਲੋਟਿੰਗ ਦੀ ਸਮੱਸਿਆ ਰਹਿੰਦੀ ਹੈ ਅਤੇ ਮੈਟਾਬੋਲਿਕ ਬਦਲਾਅ ਵੀ ਹੁੰਦੇ ਹਨ।ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਨੂੰ ਇਕ ਫਾਈਟ ਦੀ ਤਰ੍ਹਾਂ ਦੇਖਣ ਦੀ ਜਗ੍ਹਾ ਮੈਂ ਇਸ ਨੂੰ ਸਵੀਕਾਰ ਕੀਤਾ ਹੈ। ਇਸ ਨੂੰ ਸਰੀਰ 'ਚ ਇਕ ਨੈਚੂਰਲ ਮੂਵਮੈਂਟ ਦੀ ਤਰ੍ਹਾਂ ਲਿਆ ਹੈ। ਇਸ ਦੇ ਲਈ ਮੈਂ ਸਹੀ ਖੁਰਾਕ ਲੈ ਰਹੀ ਹਾਂ, ਚੰਗੀ ਤਰ੍ਹਾਂ ਨਾਲ ਸੌ ਰਹੀ ਹਾਂ ਅਤੇ ਵਰਕਆਊਟ ਕਰ ਰਹੀ ਹਾਂ।


ਸ਼ਰੂਤੀ ਨੇ ਅੱਗੇ ਲਿਖਿਆ-'ਮੇਰਾ ਸਰੀਰ ਇਸ ਸਮੇਂ ਪਰਫੈਕਟ ਨਹੀਂ ਹੈ ਪਰ ਮੇਰਾ ਦਿਲ ਇਕਦਮ ਫਿੱਟ ਅਤੇ ਖੁਸ਼ ਹੈ ਅਤੇ ਇਨ੍ਹਾਂ ਹੈਪੀ ਹਾਰਮੋਨਸ ਨੂੰ ਫੈਲਣ ਦਿਓ। ਮੈਨੂੰ ਪਤਾ ਹੈ ਕਿ ਇਹ ਸਭ ਕਾਫੀ ਵਧਾ-ਚੜ੍ਹਾ ਕੇ ਬੋਲਣ ਵਾਲੀ ਗੱਲ ਲੱਗੇਗੀ ਪਰ ਇਹ ਇਕ ਜਰਨੀ ਹੈ ਜਿਸ 'ਚ ਅਜਿਹੇ ਚੈਲੇਂਜਜ ਨੂੰ ਮੈਂ ਸਵੀਕਾਰ ਕੀਤਾ ਹੈ, ਇਨ੍ਹਾਂ ਨੂੰ ਮੈਂ ਹਾਵੀ ਨਹੀਂ ਹੋਣ ਦਿੱਤਾ। ਇਸ ਲਈ ਮੈਂ ਤੁਹਾਡੇ ਨਾਲ ਸਭ ਸਾਂਝਾ ਕਰਕੇ ਕਾਫੀ ਖੁਸ਼ ਹਾਂ। ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਪੀ.ਸੀ.ਓ.ਐੱਸ ਇਕ ਹਾਰਮੋਨਲ ਡਿਸਆਰਡਰ ਹੈ, ਜਿਸ 'ਚ ਓਵੇਰੀ ਦਾ ਸਾਈਜ਼ ਤਾਂ ਵੱਡਾ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਬਾਹਰੀ ਲੇਅਰ 'ਤੇ ਛੋਟੀ-ਛੋਟੀ ਸਿਸਟ ਹੋ ਜਾਂਦੀ ਹੈ। ਪੀ.ਸੀ.ਓ.ਐੱਸ. ਨਾਲ ਜੂਝ ਰਹੀਆਂ ਔਰਤਾਂ 'ਚ ਪੀਰੀਅਡਸ (ਮਾਹਵਾਰੀ) ਅਨਿਯਮਿਤ ਹੋ ਜਾਂਦੀ ਹੈ ਅਤੇ ਇਸ ਨਾਲ ਇਨਫਰਟੀਲਿਟੀ ਦੀ ਵੀ ਸਮੱਸਿਅਆ ਖੜ੍ਹੀ ਹੋ ਸਕਦੀ ਹੈ।


author

Aarti dhillon

Content Editor

Related News