ਬਾਲੀਵੁੱਡ ਦੀ ਇਹ ਗਾਇਕਾ ਨਹੀਂ ਕਿਸੇ ਤੋਂ ਘੱਟ, ਤਾਜ ਮਹੱਲ ਸਾਹਮਣੇ ਦਿੱਤਾ ਅਜਿਹਾ ਪੋਜ਼
Saturday, Feb 27, 2016 - 04:07 PM (IST)

ਨਵੀਂ ਦਿੱਲੀ : ਤੁਸੀਂ ਦੇਖਿਆ ਹੋਵੇਗਾ ਕਿ ਜੋ ਲੋਕ ਤਾਜ ਮਹੱਲ ਦੇਖਣ ਜਾਂਦੇ ਹਨ, ਉਹ ਅਕਸਰ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਉਸ ਦੇ ਗੁੰਬਦ ਨੂੰ ਸਿਰੇ ਤੋਂ ਫੜਦਿਆਂ ਤਸਵੀਰ ਖਿਚਵਾਉਂਦੇ ਹਨ ਪਰ ਇਹ ਕੋਈ ਆਮ ਲੋਕਾਂ ਦਾ ਸ਼ੌਕ ਨਹੀਂ, ਸਗੋਂ ਸੈਲੀਬ੍ਰਿਟੀਜ਼ ਵੀ ਇਸ ਜਨੂੰਨ ਤੋਂ ਖੁਦ ਨੂੰ ਦੂਰ ਨਹੀਂ ਰੱਖ ਸਕਦੇ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਦੀ, ਜੋ ਹਾਲ ਹੀ ''ਚ ਤਾਜ ਮਹੱਲ ਘੁੰਮਣ ਗਈ ਸੀ।
ਸ਼੍ਰੇਆ ਨੇ ਇੰਸਟਾਗ੍ਰਾਮ ''ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ''ਚ ਉਹ ਸਫੇਦ ਚੈੱਕ ਸ਼ਰਟ ਅਤੇ ਕਾਲੀ ਪੈਂਟ ਪਹਿਨੀਂ ਖੜ੍ਹੀ ਹੈ ਅਤੇ ਤਾਜ ਮਹੱਲ ਦੇ ਗੁੰਬਦ ਨੂੰ ਸਿਰੇ ਤੋਂ ਫੜ ਕੇ ਤਸਵੀਰ ਖਿਚਵਾ ਰਹੀ ਹੈ। ਨਾਲ ਹੀ ਉਸ ਨੇ ਲਿਖਿਆ, "Since everyone was doing this. I did it too" ਦੱਸ ਦੇਈਏ ਕਿ ਉਸ ਦੀ ਇਸ ਤਸਵੀਰ ਨੂੰ ਹੁਣ ਤੱਕ 5 ਹਜ਼ਾਰ ਤੋਂ ਵਧੇਰੇ ਲਾਈਕ ਮਿਲ ਚੁੱਕੇ ਹਨ।