ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

Sunday, Apr 06, 2025 - 04:19 PM (IST)

ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

ਮੁੰਬਈ (ਏਜੰਸੀ)- ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਪ੍ਰਸਿੱਧ ਪਲੇਬੈਕ ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਐਕਸ ਅਕਾਊਂਟ ਦਾ ਕੰਟਰੋਲ ਮੁੜ ਪ੍ਰਾਪਤ ਕਰ ਲਿਆ ਹੈ। ਐਤਵਾਰ ਨੂੰ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ, "ਸਭ ਨੂੰ ਨਮਸਤੇ, ਮੈਂ ਐਕਸ 'ਤੇ ਵਾਪਸ ਆ ਗਈ ਹਾਂ। ਬਹੁਤ ਸੰਘਰਸ਼ ਦੇ ਬਾਅਦ ਆਖਿਰਕਾਰ ਮੇਰਾ ਅਕਾਊਂਟ ਮੇਰੇ ਕੋਲ ਆ ਗਿਆ ਹੈ। ਭਾਰਤ ਦੀ ਟੀਮ ਦੇ ਕਿਸੇ ਵਿਅਕਤੀ ਨੇ ਮੇਰੀ ਮਦਦ ਕੀਤੀ, ਇਸ ਲਈ ਬਹੁਤ ਧੰਨਵਾਦ। ਹਾਂ, ਮੈਨੂੰ ਸੰਚਾਰ ਸ਼ੁਰੂ ਕਰਨ ਵਿੱਚ ਬਹੁਤ ਸਮਾਂ ਲੱਗਿਆ - ਖੈਰ, ਸਭ ਠੀਕ ਹੈ। ਹੁਣ ਮੈਂ ਇੱਥੇ ਹਾਂ, ਮੈਂ ਤੁਹਾਡੇ ਨਾਲ ਗੱਲ ਕਰਦੀ ਰਹਾਂਗੀ - ਚਿੰਤਾ ਨਾ ਕਰੋ ਸਭ ਕੁਝ ਠੀਕ ਹੈ ਅਤੇ ਮੈਨੂੰ ਰਾਮ ਨੌਮੀ ਦੇ ਸ਼ੁਭ ਦਿਨ 'ਤੇ ਮੇਰਾ ਅਕਾਊਂਟ ਵਾਪਸ ਮਿਲ ਗਿਆ ਹੈ।" ਉਨ੍ਹਾਂ ਦੀ ਕੈਪਸ਼ਨ ਵਿੱਚ ਲਿਖਿਆ ਸੀ, "ਮੈਂ ਵਾਪਸ ਆ ਗਈ ਹਾਂ!! ਮੈਂ ਇੱਥੇ ਅਕਸਰ ਬੋਲਦੀ ਅਤੇ ਲਿਖਦੀ ਰਹਾਂਗੀ.. ਹਾਂ ਮੇਰਾ ਐਕਸ ਅਕਾਊਂਟ ਮੁਸ਼ਕਲ ਵਿਚ ਸੀ, ਕਿਉਂਕਿ ਫਰਵਰੀ ਵਿਚ ਇਸ ਨੂੰ ਹੈਕ ਕਰ ਲਿਆ ਗਿਆ ਸੀ। ਹੁਣ ਮੈਨੂੰ ਸਹੀ ਸੰਚਾਰ ਸਥਾਪਤ ਕਰਨ ਵਿੱਚ ਬਹੁਤ ਸੰਘਰਸ਼ਾਂ ਤੋਂ ਬਾਅਦ ਆਖਰਕਾਰ X ਟੀਮ ਤੋਂ ਮਦਦ ਮਿਲੀ ਹੈ। ਸਭ ਕੁੱਝ ਠੀਕ ਹੈ!! ਹੁਣ ਮੈਂ ਇੱਥੇ ਹਾਂ।" 

PunjabKesari

ਸ਼੍ਰੇਆ ਨੇ ਕਲਿੱਕ-ਬੇਟ ਵਜੋਂ ਵਰਤੇ ਜਾ ਰਹੇ AI-ਤਿਆਰ ਕੀਤੇ ਇਸ਼ਤਿਹਾਰਾਂ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਹ ਆਪਣੇ ਵੱਲੋਂ ਕੁਝ ਨਹੀਂ ਕਰ ਸਕਦੀ, ਪਰ X ਨੂੰ ਸਬੰਧਤ ਮਾਮਲੇ ਵਿੱਚ ਕੁਝ ਕਾਰਵਾਈ ਕਰਨੀ ਚਾਹੀਦੀ ਹੈ। ਸ਼੍ਰੇਆ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ, ਬਹੁਤ ਸਾਰੇ ਅਜੀਬ ਇਸ਼ਤਿਹਾਰ ਚੱਲ ਰਹੇ ਹਨ ਜੋ ਮੇਰੇ ਬਾਰੇ ਬਹੁਤ ਹੀ ਬੇਤੁਕੇ ਸਿਰਲੇਕਾਂ ਅਤੇ ਏਆਈ ਦੁਆਰਾ ਤਿਆਰ ਕੀਤੀਆਂ ਤਸਵੀਰਾਂ ਵਾਲੇ ਲੇਖ ਹਨ। ਇਹ ਕਲਿੱਕ ਬੈਟਸ ਹਨ, ਜੋ ਸਪੈਮ / ਧੋਖਾਧੜੀ ਵਾਲੇ ਲਿੰਕਾਂ ਵੱਲ ਲੈ ਜਾਂਦੇ ਹਨ। ਕਿਰਪਾ ਕਰਕੇ ਇਹਨਾਂ ਇਸ਼ਤਿਹਾਰਾਂ ਦੀ ਰਿਪੋਰਟ ਕਰਦੇ ਰਹੋ। ਮੇਰੇ ਕੋਲ ਇਹਨਾਂ ਨੂੰ ਰੋਕਣ ਦੀ ਪਾਵਰ ਨਹੀਂ ਹੈ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ।' ਪਿਛਲੇ ਮਹੀਨੇ, ਸ਼੍ਰੇਆ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ X ਖਾਤਾ 13 ਫਰਵਰੀ ਤੋਂ ਹੈਕ ਹੋ ਗਿਆ ਹੈ, ਅਤੇ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਖਾਤੇ 'ਤੇ ਮੁੜ ਕੰਟਰੋਲ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ। ਗਾਇਕ ਦੀ ਪੋਸਟ ਵਿੱਚ ਲਿਖਿਆ ਸੀ, "ਕਿਰਪਾ ਕਰਕੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਉਸ ਖਾਤੇ ਤੋਂ ਲਿਖੇ ਕਿਸੇ ਵੀ ਸੁਨੇਹੇ 'ਤੇ ਵਿਸ਼ਵਾਸ ਕਰੋ। ਇਹ ਸਾਰੇ ਸਪੈਮ ਅਤੇ ਫਿਸ਼ਿੰਗ ਲਿੰਕ ਹਨ। ਜੇਕਰ ਖਾਤਾ ਮੁੜ ਪ੍ਰਾਪਤ ਹੁੰਦਾ ਹੈ ਅਤੇ ਸੁਰੱਖਿਅਤ ਹੈ ਤਾਂ ਮੈਂ ਇੱਕ ਵੀਡੀਓ ਰਾਹੀਂ ਨਿੱਜੀ ਤੌਰ 'ਤੇ ਅਪਡੇਟ ਕਰਾਂਗੀ।"


author

cherry

Content Editor

Related News