ਆਪਣੀ ਇਸ ਹਰਕਤ ਕਾਰਨ ਸ਼ਰਧਾ ਕਪੂਰ ਨੂੰ ਲੋਕਾਂ ਤੋਂ ਸੁਣਨੀਆਂ ਪਈਆਂ ਖਰੀਆਂ ਖੋਟੀਆਂ, ਵੇਖੋ ਵੀਡੀਓ

Friday, Sep 10, 2021 - 02:55 PM (IST)

ਆਪਣੀ ਇਸ ਹਰਕਤ ਕਾਰਨ ਸ਼ਰਧਾ ਕਪੂਰ ਨੂੰ ਲੋਕਾਂ ਤੋਂ ਸੁਣਨੀਆਂ ਪਈਆਂ ਖਰੀਆਂ ਖੋਟੀਆਂ, ਵੇਖੋ ਵੀਡੀਓ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਆਪਣੇ ਕੰਮ ਨਾਲ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ। ਉਸ ਦਾ ਇੱਕ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਕਰਕੇ ਸ਼ਰਧਾ ਕਪੂਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸ਼ਰਧਾ ਕਪੂਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਹਰ ਕੋਈ ਉਸ ਨੂੰ ਖਰੀਆਂ ਖੋਟੀਆਂ ਸੁਣਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Bollywood Pap (@bollywoodpap)

ਦਰਅਸਲ ਸ਼ਰਧਾ ਨੇ ਇੱਕ ਬਜ਼ੁਰਗ ਦੀ ਮਦਦ ਨਹੀਂ ਕੀਤੀ ਤੇ ਉਸ ਨੂੰ ਅਣਦੇਖਿਆ ਕਰ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਰਧਾ ਕਪੂਰ ਅਪਣੇ ਦੋਸਤਾਂ ਨਾਲ ਲੰਚ ਕਰਕੇ ਵਾਪਸ ਜਾ ਰਹੀ ਹੁੰਦੀ ਹੈ।

PunjabKesari

ਇਸ ਦੌਰਾਨ ਇੱਕ ਬਜ਼ੁਰਗ ਉਸ ਤੋਂ ਮਦਦ ਮੰਗਦਾ ਹੈ। ਉਹ ਆਪਣੇ ਦੋਸਤਾਂ ਨਾਲ ਇੰਨੀਂ ਬਿੱਜੀ ਹੁੰਦੀ ਹੈ ਕਿ ਉਹ ਉਸ ਨੂੰ ਅਣਦੇਖਿਆ ਕਰ ਦਿੰਦੀ ਹੈ ਤੇ ਉਸ ਦੀ ਮਦਦ ਨਹੀਂ ਕਰਦੀ।

PunjabKesari

ਸ਼ਰਧਾ ਕਪੂਰ ਦੀ ਇਹ ਹਰਕਤ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਇੰਨੇ ਪੈਸੇ ਹੋਣ ਦਾ ਕੀ ਫਾਇਦਾ ਜੇਕਰ ਕਿਸੇ ਦੀ ਮਦਦ ਨਹੀਂ ਕਰਨੀ। ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਤੀਕਰਮ ਹਨ, ਜਿਹੜੇ ਸੋਸ਼ਲ ਮੀਡੀਆ 'ਤੇ ਦੇਖੇ ਜਾ ਸਕਦੇ ਹਨ।

PunjabKesari

PunjabKesariਨੋਟ - ਸ਼ਰਧਾ ਕਪੂਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News