ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼

Wednesday, Oct 25, 2023 - 11:26 AM (IST)

ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਆਏ ਦਿਨ ਸੁਰਖ਼ੀਆਂ ’ਚ ਰਹਿੰਦੀ ਹੈ। ਵਰਤਮਾਨ ’ਚ ਉਸ ਦੇ ਕੋਲ ਬਹੁਤ ਸਾਰੇ ਵਧੀਆ ਪ੍ਰਾਜੈਕਟਸ ਹਨ, ਜਿਨ੍ਹਾਂ ’ਤੇ ਉਹ ਕੰਮ ਕਰ ਰਹੀ ਹੈ। ਉਹ ਆਖਰੀ ਵਾਰ ਮਾਰਚ ’ਚ ਰਣਬੀਰ ਕਪੂਰ ਨਾਲ ‘ਤੂੰ ਝੂਠੀ ਮੈਂ ਮੱਕਾਰ’ ਫ਼ਿਲਮ ’ਚ ਸਕ੍ਰੀਨ ’ਤੇ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸ ਨੂੰ ਸਮਾਗਮਾਂ ਤੇ ਜਨਤਕ ਥਾਵਾਂ ’ਤੇ ਦੇਖਿਆ ਗਿਆ। ਹੁਣ ਉਸ ਨੇ ਇਕ ਚਮਕਦਾਰ ਕਾਰ ਖ਼ਰੀਦੀ ਹੈ, ਜਿਸ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

PunjabKesari

ਸ਼ਰਧਾ ਕਪੂਰ ਹੁਣ ਇਸ ਸਾਲ ਦੁਸਹਿਰੇ ਦੇ ਖ਼ਾਸ ਮੌਕੇ ’ਤੇ ਘਰ ’ਚ ਇਕ ਬਿਲਕੁਲ ਨਵੀਂ ਲਗਜ਼ਰੀ ਕਾਰ ਲਿਆ ਕੇ ਇੰਟਰਨੈੱਟ ’ਤੇ ਤਾਰੀਫ਼ ਜਿੱਤ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ‘ਸਤ੍ਰੀ 2’ ਦੀ ਅਦਾਕਾਰਾ ਨੇ ਤਿਉਹਾਰ ਦੇ ਮੌਕੇ ’ਤੇ ਖ਼ੁਦ ਨੂੰ ਲਾਲ ਰੰਗ ਦੀ ਲੈਂਬੋਰਗਿਨੀ ਹੁਰਾਕਨ ਟੇਕਨਿਕਾ ਗਿਫ਼ਟ ਕੀਤੀ ਹੈ। ਉਸ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ’ਚ ਉਹ ਆਪਣੇ ਸਾਥੀ ਨਾਲ ਨਜ਼ਰ ਆ ਰਹੀ ਹੈ ਤੇ ਪਿੱਛੇ ਲਾਲ ਰੰਗ ਦੀ ਕਾਰ ਦਿਖਾਈ ਦੇ ਰਹੀ ਹੈ। ਅਦਾਕਾਰਾ ਉਸ ਨਾਲ ਫੋਟੋਆਂ ਖਿਚਵਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਦੀ ਕੀਮਤ 4.04 ਕਰੋੜ ਰੁਪਏ ਹੈ, ਜੋ ਕਿ ਬਹੁਤ ਵੱਡੀ ਰਕਮ ਹੈ।

PunjabKesari

ਸ਼ਰਧਾ ਕਪੂਰ ਨੇ ਨਵੀਂ ਕਾਰ ਨਾਲ ਸੈਲਫੀ ਲਈ
ਦੁਸਹਿਰੇ 2023 ਦੇ ਖ਼ਾਸ ਮੌਕੇ ’ਤੇ ਆਪਣੇ ਆਪ ਨੂੰ ਸ਼ਾਨਦਾਰ ਲਾਲ ਰੰਗ ਦੀ ਲੈਂਬੋਰਗਿਨੀ ਹੁਰਾਕਨ ਟੇਕਨਿਕਾ ਗਿਫ਼ਟ ਕਰਨ ਵਾਲੀ ‘ਤੂੰ ਝੂਠੀ ਮੈਂ ਮੱਕਾਰ’ ਦੀ ਅਦਾਕਾਰਾ ਨਵੀਆਂ ਤਸਵੀਰਾਂ ’ਚ ਕਾਰ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜੋ ਹੁਣ ਵਾਇਰਲ ਹੋ ਰਹੀਆਂ ਹਨ।

PunjabKesari

ਸ਼ਰਧਾ ਕਪੂਰ ਦੀ ਆਉਣ ਵਾਲੀ ਫ਼ਿਲਮ
ਸ਼ਰਧਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 2018 ’ਚ ਰਿਲੀਜ਼ ਹੋਈ ਬਲਾਕਬਸਟਰ ਫ਼ਿਲਮ ‘ਸਤ੍ਰੀ’ ਦੇ ਭਾਗ 2 ’ਚ ਨਜ਼ਰ ਆਵੇਗੀ। ਇਸ ’ਚ ਉਸ ਦੇ ਨਾਲ ਨੈਸ਼ਨਲ ਐਵਾਰਡ ਵਿਨਰ ਰਾਜਕੁਮਾਰ ਰਾਓ ਨਜ਼ਰ ਆਉਣਗੇ। ਇਸ ਨੂੰ ‘ਸਤ੍ਰੀ 2’ ਦਾ ਨਾਂ ਦਿੱਤਾ ਗਿਆ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News