4 ਦਿਨਾਂ 'ਚ ਫ਼ਿਲਮ 'ਸਤ੍ਰੀ 2' ਨੇ ਤੋੜੇ ਕਈ ਰਿਕਾਰਡ, ਹਰ ਪਾਸੇ ਕਰਵਾਈ ਬੱਲੇ-ਬੱਲੇ

Monday, Aug 19, 2024 - 12:55 PM (IST)

4 ਦਿਨਾਂ 'ਚ ਫ਼ਿਲਮ 'ਸਤ੍ਰੀ 2' ਨੇ ਤੋੜੇ ਕਈ ਰਿਕਾਰਡ, ਹਰ ਪਾਸੇ ਕਰਵਾਈ ਬੱਲੇ-ਬੱਲੇ

ਮੁੰਬਈ (ਬਿਊਰੋ): ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਨਵੀਂ ਫ਼ਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਫ਼ਿਲਮ ਨੂੰ ਲੰਬੀ ਛੁੱਟੀ ਦਾ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ। ਵੀਰਵਾਰ 15 ਅਗਸਤ ਨੂੰ ਰਿਲੀਜ਼ ਹੋਈ 'ਸਤ੍ਰੀ 2' ਨੇ 3 ਦਿਨਾਂ 'ਚ ਬੰਪਰ ਕਮਾਈ ਕੀਤੀ ਹੈ। ਫ਼ਿਲਮ ਨੇ ਜਿੱਥੇ ਸ਼ੁੱਕਰਵਾਰ 16 ਅਗਸਤ ਨੂੰ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ, ਉੱਥੇ ਹੀ ਸ਼ਨੀਵਾਰ 17 ਅਗਸਤ ਨੂੰ ਇਸ ਨੇ ਜ਼ਬਰਦਸਤ ਕਮਾਈ ਕੀਤੀ ਅਤੇ 150 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ। ਫ਼ਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ ਕਿ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 2024 ਦੇ ਬਾਕਸ ਆਫਿਸ ਰਿਕਾਰਡ ਨੂੰ ਆਸਾਨੀ ਨਾਲ ਤੋੜ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਸੈਕਨਿਲਕ ਦੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ, ਸ਼ਰਧਾ ਕਪੂਰ ਸਟਾਰਰ ਫ਼ਿਲਮ 'ਸਤ੍ਰੀ 2' ਨੇ ਆਪਣੀ ਰਿਲੀਜ਼ ਦੇ ਸਿਰਫ਼ 4 ਦਿਨਾਂ 'ਚ 142.82 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ। ਫ਼ਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਤੋਂ ਬਹੁਤ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਹਨ। 'ਸਤ੍ਰੀ 2' ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਜਿਸ ਨੇ ਆਪਣੇ ਪਹਿਲੇ ਤਿੰਨ ਦਿਨਾਂ 'ਚ ਅੰਦਾਜ਼ਨ 135.55 ਕਰੋੜ ਰੁਪਏ ਕਮਾਏ ਹਨ। ਫ਼ਿਲਮ ਨੇ 43.85 ਕਰੋੜ ਦੀ ਕਮਾਈ ਕਰਕੇ ਤੀਜੇ ਸਥਾਨ 'ਤੇ ਰਹੀ। ਤੀਜੇ ਦਿਨ ਫ਼ਿਲਮ ਦੀ ਕਮਾਈ 39.65 ਫੀਸਦੀ ਰਹੀ। ਇਸ ਦੇ ਨਾਲ ਹੀ 4 ਦਿਨ ਵੀ ਸਿਨੇਮਾਘਰਾਂ 'ਚ 'ਸਤ੍ਰੀ 2' ਦੀ ਸਫ਼ਲਤਾ ਦਾ ਸਿਲਸਿਲਾ ਜਾਰੀ ਹੈ। ਫ਼ਿਲਮ ਨੇ ਚੌਥੇ ਦਿਨ ਦੀ ਸ਼ੁਰੂਆਤ 'ਚ 7.27 ਕਰੋੜ ਰੁਪਏ (ਸ਼ੁਰੂਆਤੀ ਅਨੁਮਾਨ) ਦੀ ਕਮਾਈ ਕੀਤੀ, ਜਿਸ ਨਾਲ ਫ਼ਿਲਮ ਦੀ ਕੁੱਲ ਕਮਾਈ 142.82 ਕਰੋੜ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਸ਼ਾਹਰੁਖ ਖ਼ਾਨ ਦੀ 'ਜਵਾਨ' ਬਾਲੀਵੁੱਡ 'ਚ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫ਼ਿਲਮ ਹੈ। 'ਜਵਾਨ' ਨੇ 65.50 ਕਰੋੜ ਅਤੇ 'ਪਠਾਨ' ਨੇ 55 ਕਰੋੜ ਨਾਲ ਖਾਤਾ ਖੋਲ੍ਹਿਆ ਸੀ। ਇਸ ਦੇ ਨਾਲ ਹੀ 'ਸਤ੍ਰੀ 2' ਨੇ 55.40 ਕਰੋੜ ਰੁਪਏ ਦਾ ਖਾਤਾ ਖੋਲ੍ਹਿਆ ਹੈ ਅਤੇ 'ਪਠਾਨ', 'ਐਨੀਮਲ' (54.75 ਕਰੋੜ ਰੁਪਏ), 'ਕੇ. ਜੀ. ਐੱਫ 2' (53.95 ਕਰੋੜ ਰੁਪਏ) ਦੇ ਰਿਕਾਰਡ ਤੋੜ ਦਿੱਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News