ਪ੍ਰਿਅੰਕਾ ਚੋਪੜਾ ਦੇ ਬਰਾਬਰ ਪਹੁੰਚੀ ਸ਼ਰਧਾ ਕਪੂਰ,ਕੀ ''ਦੇਸੀ ਗਰਲ'' ਨੂੰ ਪਛਾੜ ਪਾਵੇਗੀ ਅਦਾਕਾਰਾ

Saturday, Aug 24, 2024 - 12:22 PM (IST)

ਪ੍ਰਿਅੰਕਾ ਚੋਪੜਾ ਦੇ ਬਰਾਬਰ ਪਹੁੰਚੀ ਸ਼ਰਧਾ ਕਪੂਰ,ਕੀ ''ਦੇਸੀ ਗਰਲ'' ਨੂੰ ਪਛਾੜ ਪਾਵੇਗੀ ਅਦਾਕਾਰਾ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਹੌਰਰ ਕਾਮੇਡੀ ਫ਼ਿਲਮ 'ਸਤ੍ਰੀ 2' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਫ਼ਿਲਮ ਨੇ ਦੁਨੀਆ ਭਰ 'ਚ 428 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਹੁਣ ਇਹ 500 ਕਰੋੜ ਦੇ ਕਲੱਬ ਵੱਲ ਵੱਧ ਰਹੀ ਹੈ। ਸ਼ਰਧਾ ਦੀ ਨਵੀਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਹੋਰ ਵੱਧ ਗਈ ਹੈ। ਇਸ ਦਾ ਅੰਦਾਜ਼ਾਂ ਤੁਸੀਂ ਅਦਾਕਾਰਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਤੋਂ ਲਗਾ ਸਕਦੇ ਹੋ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋਅਰਜ਼ ਦੀ ਰੇਸ 'ਚ ਹਰਾਇਆ ਅਤੇ ਹੁਣ ਉਹ ਪ੍ਰਿਅੰਕਾ ਚੋਪੜਾ ਨੂੰ ਪਛਾੜਨ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਦੱਸ ਦੇਈਏ ਕਿ ਸ਼ਰਧਾ ਕਪੂਰ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਲਿਸਟ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅੱਜ 23 ਅਗਸਤ ਨੂੰ ਅਦਾਕਾਰਾ ਦੇ ਫਾਲੋਅਰਜ਼ ਦੀ ਗਿਣਤੀ 91.4 ਤੋਂ ਵੱਧ ਕੇ 91.8 ਮਿਲੀਅਨ ਹੋ ਗਈ ਹੈ। ਅਜਿਹੇ 'ਚ ਫਾਲੋਅਰਜ਼ ਦੀ ਰੇਸ 'ਚ ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਵਿਚਾਲੇ ਟਾਈ ਹੈ। ਪ੍ਰਿਅੰਕਾ ਚੋਪੜਾ 91.8 ਮਿਲੀਅਨ ਫਾਲੋਅਰਜ਼ ਦੇ ਨਾਲ ਭਾਰਤ ਦੇ ਸਭ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਦੀ ਸੂਚੀ 'ਚ ਟੌਪ 2 'ਤੇ ਹੈ। ਹੁਣ ਇਸ ਰੈਂਕ ਦੀਆਂ ਦੋ ਸੁੰਦਰੀਆਂ ਦਾਅਵੇਦਾਰ ਬਣ ਗਈਆਂ ਹਨ। ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੋਵਾਂ ਦੇ 91.8 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਦੀਵਾਨੇ ਹੋਏ ਸ਼ੋਇਬ ਅਖਤਰ, ਹੁਣ ਦੋਸਾਂਝਾਵਾਲਾ ਕਰੇਗਾ ਪਾਕਿ ਕ੍ਰਿਕੇਟਰ ਦੀ ਇੱਛਾ ਪੂਰੀ

ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਸ਼ਰਧਾ ਕਪੂਰ ਨੇ 91.4 ਮਿਲੀਅਨ ਫਾਲੋਅਰਜ਼ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿੱਛੇ ਛੱਡ ਦਿੱਤਾ ਸੀ। ਅਦਾਕਾਰਾ ਦੀ ਵੱਧਦੀ ਫੈਨ ਫਾਲੋਇੰਗ ਦੀਆਂ ਖ਼ਬਰਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। 2 ਦਿਨ ਪਹਿਲਾਂ ਅਦਾਕਾਰਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 91.4 ਸੀ। ਜਦੋਂ ਕਿ ਪੀ. ਐੱਮ. ਮੋਦੀ ਦੇ 91.3 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਸਨ। ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ ਸ਼ਰਧਾ ਕਪੂਰ ਜਲਦ ਹੀ ਪ੍ਰਿਅੰਕਾ ਚੋਪੜਾ ਨੂੰ ਪਿੱਛੇ ਛੱਡ ਕੇ ਭਾਰਤ 'ਚ ਸਭ ਤੋਂ ਜ਼ਿਆਦਾ ਇੰਸਟਾਗ੍ਰਾਮ ਫਾਲੋਅਰਜ਼ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News