ਮਸ਼ਹੂਰ ਟੀਵੀ ਅਦਾਕਾਰਾ ਬਣੀ ਜੁੜਵਾ ਬੱਚਿਆਂ ਦੀ ਮਾਂ
Tuesday, Dec 03, 2024 - 12:34 PM (IST)
ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਸ਼ਰਧਾ ਆਰੀਆ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਸ਼ਰਧਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਮਾਂ ਬਣਨ ਦੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸ਼ਰਧਾ ਦੇ ਜੁੜਵਾ ਬੱਚੇ ਹੋਏ ਹਨ। ਉਸ ਨੇ ਇਕ ਪੁੱਤਰ ਅਤੇ ਇਕ ਧੀ ਨੂੰ ਜਨਮ ਦਿੱਤਾ ਹੈ।ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਰਧਾ ਆਰੀਆ ਨੇ ਕੈਪਸ਼ਨ 'ਚ ਲਿਖਿਆ, "ਖੁਸ਼ੀਆਂ ਦੇ ਦੋ ਛੋਟੇ ਬੰਡਲ ਨੇ ਸਾਡਾ ਘਰ ਅਤੇ ਪਰਿਵਾਰ ਪੂਰਾ ਕਰ ਦਿੱਤਾ ਹੈ। ਸਾਡਾ ਦਿਲ ਵੀ ਖੁਸ਼ੀ ਨਾਲ ਭਰ ਗਿਆ ਹੈ।" ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀ ਡਿਲੀਵਰੀ 29 ਨਵੰਬਰ 2024 ਨੂੰ ਹੋਈ ਸੀ। ਹੁਣ ਅਦਾਕਾਰਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਪ੍ਰਸ਼ੰਸਕ ਵੀ ਕਾਫੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਸ਼ਰਧਾ ਆਰੀਆ ਦੇ ਕੰਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਉਹ ਕਈ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਸੀਰੀਅਲ 'ਕੁੰਡਲੀ ਭਾਗਿਆ' ਦੇ ਕਾਰਨ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਹਾਲਾਂਕਿ ਹੁਣ ਇਹ ਸ਼ੋਅ ਵੀ ਖਤਮ ਹੋ ਗਿਆ ਹੈ ਅਤੇ ਅਦਾਕਾਰਾ ਹੁਣ ਆਪਣੇ ਬੱਚਿਆਂ 'ਤੇ ਧਿਆਨ ਦੇਣਾ ਚਾਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।