ਅਦਾਕਾਰਾ ਸਨਾ ਖ਼ਾਨ ਦੂਜੀ ਵਾਰ ਬਣਨ ਜਾ ਰਹੀ ਮਾਂ
Friday, Nov 22, 2024 - 03:12 PM (IST)
ਮੁੰਬਈ- ਸ਼ੋਬਿਜ ਨੂੰ ਅਲਵਿਦਾ ਕਰ ਚੁੱਕੀ ਸਾਬਕਾ ਅਦਾਕਾਰਾ ਸਨਾ ਖ਼ਾਨ ਭਲੇ ਹੀ ਫ਼ਿਲਮਾਂ ਤੋਂ ਦੂਰ ਹੈ ਪਰ ਲਾਈਮਲਾਈਟ ’ਚ ਬਰਾਬਰ ਬਣੀ ਰਹਿੰਦੀ ਹੈ।ਸਾਬਕਾ ਅਦਾਕਾਰਾ ਸਨਾ ਖ਼ਾਨ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਦੂਜੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ। ਜਿਸ ਤੋਂ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਸਨਾ ਖਾਨ ਪਹਿਲਾਂ ਹੀ ਇਕ ਬੇਟੇ ਦੀ ਮਾਂ ਹੈ।
ਸਨਾ ਖਾਨ ਅਤੇ ਉਸ ਦੇ ਪਤੀ ਅਨਸ ਸਈਦ ਨੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਮੁੜ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਵੀਡੀਓ 'ਚ ਲਿਖਿਆ ਹੈ- 'ਅੱਲ੍ਹਾ ਦੀ ਮੇਹਰ ਨਾਲ ਸਾਡਾ ਤਿੰਨ ਦਾ ਪਰਿਵਾਰ ਹੁਣ ਚਾਰ ਹੋਣ ਵਾਲਾ ਹੈ। ਅਲਹਾਮਦੁਲਿਲਾਹ, ਸਾਡਾ ਘਰ ਛੋਟਾ ਮਹਿਮਾਨ ਆਉਣ ਵਾਲਾ ਹੈ। ਸਈਅਦ ਤਾਰਿਕ ਜਮੀਲ ਵੱਡਾ ਭਰਾ ਬਣਨ ਲਈ ਉਤਸ਼ਾਹਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।