ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਲਾਪਤਾ, ਪਤਨੀ ਪੁੱਜੀ ਥਾਣੇ
Tuesday, Dec 03, 2024 - 09:45 PM (IST)
ਨੈਸ਼ਨਲ ਡੈਸਕ : ਲੋਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਬਾਰੇ ਹੈਰਾਨ ਕਰਨ ਵਾਲੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਮੇਡੀਅਨ ਕੁਝ ਘੰਟਿਆਂ ਤੋਂ ਲਾਪਤਾ ਹਨ। ਪਤਨੀ ਨੇ ਆਪਣੇ ਪਤੀ ਦੇ ਲਾਪਤਾ ਹੋਣ ਦੀ ਖਬਰ ਮੁੰਬਈ ਦੇ ਸਾਂਤਾ ਕਰੂਜ਼ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਹੈ। ਖਬਰਾਂ ਦੀ ਮੰਨੀਏ ਤਾਂ ਸੁਨੀਲ ਪਾਲ ਮੁੰਬਈ ਤੋਂ ਇਕ ਸ਼ੋਅ 'ਚ ਪਰਫਾਰਮ ਕਰਨ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਕਦੋਂ ਵਾਪਸ ਆਉਣਗੇ। ਪਰ ਜਦੋਂ ਕਾਮੇਡੀਅਨ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਪਤਨੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਖਬਰਾਂ ਦੀ ਮੰਨੀਏ ਤਾਂ ਸੁਨੀਲ 3 ਦਸੰਬਰ ਨੂੰ ਸ਼ੋਅ ਤੋਂ ਮੁੰਬਈ ਵਾਪਸ ਪਰਤਿਆ ਸੀ, ਜਿੱਥੇ ਉਹ ਪਰਫਾਰਮ ਕਰਨ ਗਿਆ ਸੀ। ਪਰ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਫੋਨ ਨਹੀਂ ਪਹੁੰਚ ਰਿਹਾ। ਜਿਸ ਤੋਂ ਬਾਅਦ ਪਤਨੀ ਸਰਿਤਾ ਸ਼ਿਕਾਇਤ ਕਰਨ ਥਾਣੇ ਪਹੁੰਚੀ। ਫਿਲਹਾਲ ਪੁਲਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਕਰੀਬੀ ਲੋਕਾਂ ਤੋਂ ਕਾਮੇਡੀਅਨ ਦੇ ਠਿਕਾਣਿਆਂ ਬਾਰੇ ਪੁੱਛ-ਗਿੱਛ ਕਰ ਰਹੀ ਹੈ।