ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
Tuesday, Nov 26, 2024 - 09:32 AM (IST)
ਮੁੰਬਈ- ਟੀਵੀ ਅਦਾਕਾਰਾ ਅਤੇ ਬਿੱਗ ਬੌਸ ਓਟੀਟੀ 2 ਫੇਮ ਆਸ਼ਿਕਾ ਭਾਟੀਆ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਆਸ਼ਿਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਖੁਦ ਆਸ਼ਿਕਾ ਭਾਟੀਆ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਆਸ਼ਿਕਾ ਦੇ ਪ੍ਰਸ਼ੰਸਕ ਵੀ ਕਾਫੀ ਦੁਖੀ ਹਨ।
Aashika ਨੇ ਪੋਸਟ ਕੀਤਾ ਸਾਂਝਾ
ਆਸ਼ਿਕਾ ਭਾਟੀ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਆਸ਼ਿਕਾ ਨੇ ਆਪਣੇ ਪਿਤਾ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਆਸ਼ਿਕਾ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਕਿ ਮੈਨੂੰ ਮਾਫ ਕਰਨਾ, ਲਵ ਯੂ ਪਾਪਾ, RIP।
ਇਹ ਵੀ ਪੜ੍ਹੋ- ਮਾਮਾ ਗੋਵਿੰਦਾ ਨਾਲ ਖ਼ਤਮ ਹੋਈ ਕ੍ਰਿਸ਼ਨਾ ਦੀ ਲੜਾਈ, ਕਿਹਾ- 7 ਸਾਲ....
ਕੌਣ ਹੈ ਆਸ਼ਿਕਾ ਭਾਟੀਆ?
ਆਸ਼ਿਕਾ ਭਾਟੀਆ ਦਾ ਜਨਮ 15 ਦਸੰਬਰ 1999 ਨੂੰ ਸੂਰਤ, ਗੁਜਰਾਤ ਵਿੱਚ ਹੋਇਆ ਸੀ। ਉਹ ਇੱਕ ਕਾਰੋਬਾਰੀ ਪਰਿਵਾਰ ਤੋਂ ਹੈ। ਉਸਦੇ ਪਿਤਾ ਸੂਰਤ ਵਿੱਚ ਇੱਕ ਸਥਾਨਕ ਕਾਰੋਬਾਰ ਚਲਾਉਂਦੇ ਸਨ, ਜਦੋਂ ਕਿ ਉਸਦੀ ਮਾਂ ਸੂਰਤ ਵਿੱਚ ਇੱਕ ਸੈਲੂਨ ਚਲਾਉਂਦੀ ਸੀ। ਆਸ਼ਿਕਾ ਦੇ ਮਾਤਾ-ਪਿਤਾ ਬਚਪਨ 'ਚ ਹੀ ਵੱਖ ਹੋ ਗਏ ਸਨ। ਫਿਲਹਾਲ ਆਸ਼ਿਕਾ ਆਪਣੀ ਮਾਂ ਨਾਲ ਮੁੰਬਈ 'ਚ ਰਹਿ ਰਹੀ ਹੈ। ਉਹ ਆਪਣੀ ਮਾਂ ਦੇ ਬਹੁਤ ਕਰੀਬ ਹੈ।ਆਸ਼ਿਕਾ ਭਾਟੀਆ 'ਪਰਵਰਿਸ਼ ਕੁਝ ਖੱਟੀ ਕੁਝ ਮੀਠੀ', 'ਮੀਰਾ', 'ਕੁਛ ਰੰਗ ਪਿਆਰ ਕੇ ਐਸੇ ਭੀ' ਅਤੇ 'ਬਿੱਗ ਬੌਸ ਓਟੀਟੀ' ਵਰਗੇ ਟੀਵੀ ਸ਼ੋਅ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫਿਲਮ 'ਪ੍ਰੇਮ ਰਤਨ ਧਨ ਪਾਇਓ' 'ਚ ਵੀ ਸਲਮਾਨ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।