ਸਿਗਰਟ ਛੱਡਣ ਦੇ ਚੱਕਰ ''ਚ ਰਣਬੀਰ ਨੂੰ ਨਾ ਪੈ ਜਾਵੇ ਇਹ ਆਦਤ!
Thursday, May 05, 2016 - 12:22 PM (IST)
ਮੁੰਬਈ—ਬਾਲੀਵੁੱਡ ਦੇ ਅਦਾਕਾਰ ਰਣਬੀਰ ਕਪੂਰ ਨੇ ਪਿਛਲੇ ਕਾਫੀ ਸਮੇਂ ਤੋਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹਰ ਵਾਰ ਫੇਲ ਹੋ ਜਾਂਦੇ ਹਨ। ਅਦਾਕਾਰਾ ਕੈਟਰੀਨਾ ਨੇ ਵੀ ਰਣਬੀਰ ਦੀ ਇਸ ਆਦਤ ਨੂੰ ਹਟਾਉਣ ਲਈ ਬੇੱਹਦ ਕੋਸ਼ਿਸ਼ ਕੀਤੀ ਸੀ। ਕੈਟਰੀਨਾ ਰਣਬੀਰ ਨੂੰ ਆਸਟੇਲੀਆ ''ਚ ਚੈਕ ਕਰਵਾਉਣ ਲੈ ਗਈ ਸੀ। ਉੱਥੇ ਰਣਬੀਰ ਨੂੰ ਸਿਗਰਟ ਛੱਡਣ ਦੇ ਲਈ ਕੁਝ ਟੀਕੇ ਵੀ ਲਗਾਏ ਗਏ ਸਨ ਪਰ ਇਸ ਤੋਂ ਬਾਅਦ ਰਣਬੀਰ ਨੇ ਕੁਝ ਦੇਰ ਲਈ ਸਿਗਰਟ ਪੀਣਾ ਛੱਡ ਦਿੱਤਾ ਸੀ।
ਜਾਣਕਾਰੀ ਅਨੁਸਾਰ ਡੀ.ਐਨ.ਏ ਰਿਪੋਰਟ ਦੇ ਮੁਤਾਬਕ, ਹੁਣ ਰਣਬੀਰ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਸਿਗਰਟ ਛੱਡਣ ਦਾ ਨਵਾਂ ਤਰੀਕਾ ਦੱਸਿਆ ਹੈ। ਉਨ੍ਹਾਂ ਦੇ ਦੋਸਤ ਨੇ ਰਣਬੀਰ ਨੂੰ ਸਿਗਰਟ ਦੀ ਥਾਂ ''ਤੇ ਇਲੈਕਟਰੋਨਿਕ ਹੁੱਕਾ ਜਾਂ ਈ-ਹੁੱਕਾ ਪੀਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁੱਝ ਲੋਕ ਸਿਗਰਟ ਛੱਡਣ ਦੇ ਲਈ ਹੁੱਕੇ ਦਾ ਸਹਾਰਾ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਇਲੈਕਟਰੋਨਿਕ ਹੁਕਿਆ ''ਚ ਤੰਬਾਕੂ ਅਤੇ ਨਿਕੋਟਿਨ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਰਣਬੀਰ ਦੇ ਦੋਸਤ ਨੇ ਉਨ੍ਹਾਂ ਨੂੰ ਸਿਗਰਟ ਦੀ ਥਾਂ ਹੁੱਕਾ ਪੀਣ ਦੀ ਸਲਾਹ ਦਿੱਤੀ ਹੈ ਪਰ ਕਿਹਾ ਜਾਂਦਾ ਹੈ ਕਿ ਰਣਬੀਰ ਨੂੰ ਸਿਗਰਟ ਛੱਡਣ ਦੇ ਚੱਕਰ ''ਚ ਹੁੱਕੇ ਦੀ ਲੱਤ ਨਾਂ ਲੱਗ ਜਾਵੇ।
ਜ਼ਿਕਰਯੋਗ ਹੈ ਕਿ ਰਣਬੀਰ ਇਨ੍ਹਾਂ ਦਿਨੀਂ ''ਚ ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ''ਚ ਰੁਝੇ ਹੋਏ ਹਨ। ਅਨੁਰਾਗ ਬਾਸੂ ਦੀ ਇਸ ਕਾਮੇਡੀ ਡਰਾਮਾ ਫਿਲਮ ''ਚ ਰਣਬੀਰ ਇੱਕ ਜਾਸੂਸ ਦੇ ਕਿਰਦਾਰ ''ਚ ਨਜ਼ਰ ਆਉਣਗੇ।