''ਬੈਟਲ ਆਫ਼ ਗਲਵਾਨ'' ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸਲਮਾਨ ਖਾਨ

Sunday, Sep 21, 2025 - 05:02 PM (IST)

''ਬੈਟਲ ਆਫ਼ ਗਲਵਾਨ'' ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸਲਮਾਨ ਖਾਨ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬੈਟਲ ਆਫ਼ ਗਲਵਾਨ’ ਨੂੰ ਲੈ ਕੇ ਚਰਚਾ ਵਿਚ ਹਨ। ਫਿਲਮ ਦੀ ਸ਼ੂਟਿੰਗ ਕਰਦੇ ਹੋਏ ਅਦਾਕਾਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਫੈਨਜ਼ ਚਿੰਤਾ 'ਚ ਹਨ। ਜਾਣਕਾਰੀ ਮੁਤਾਬਕ, ਸਲਮਾਨ ਖਾਨ ਹਾਲ ਹੀ 'ਚ ਲੱਦਾਖ ਦਾ ਸ਼ੂਟਿੰਗ ਸ਼ਡਿਊਲ ਮੁਕੰਮਲ ਕਰਕੇ ਮੁੰਬਈ ਵਾਪਸ ਪਰਤੇ ਸਨ। ਉਸ ਤੋਂ ਬਾਅਦ ਨਵੀਂ ਲੋਕੇਸ਼ਨ ‘ਤੇ ਅਗਲਾ ਸ਼ਡਿਊਲ ਚੱਲ ਰਿਹਾ ਸੀ, ਜਿੱਥੇ ਉਹ ਜ਼ਖ਼ਮੀ ਹੋ ਗਏ।

ਰਿਪੋਰਟਾਂ ਅਨੁਸਾਰ, ਸਲਮਾਨ ਖਾਨ ਨੇ ਆਪਣੀ ਟੀਮ ਨਾਲ ਮਾਈਨਸ 10 ਡਿਗਰੀ ਤਾਪਮਾਨ 'ਚ ਬਿਨਾਂ ਬ੍ਰੇਕ ਲਏ ਲੰਬੇ ਸਮੇਂ ਤੱਕ ਸ਼ੂਟਿੰਗ ਕੀਤੀ। ਹੁਣ ਉਹ ਸ਼ੂਟਿੰਗ ਸੈੱਟ 'ਤੇ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸਰੀਰ 'ਤੇ ਲੱਗਦੀਆਂ ਸੱਟਾਂ ਨਾਲ ਜੂਝਦੇ ਹੋਏ, ਘੱਟ ਆਕਸੀਜਨ ਅਤੇ ਖ਼ਰਾਬ ਮੌਸਮ 'ਚ ਵੀ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕੀਤਾ। ਅਜਿਹੇ 'ਚ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ ਰੋਕਣੀ ਪਈ। 

ਫਿਲਹਾਲ ਸਲਮਾਨ ਖਾਨ ਇਕ ਹਫ਼ਤੇ ਲਈ ਆਰਾਮ ਕਰਨਗੇ, ਤਾਂ ਜੋ ਉਹ ਮੁੜ ਪੂਰੀ ਤਾਕਤ ਨਾਲ ਕੰਮ 'ਤੇ ਵਾਪਸ ਆ ਸਕਣ। ਦੱਸਣਯੋਗ ਹੈ ਕਿ ਸਲਮਾਨ ਖਾਨ ਨੂੰ ਆਖ਼ਰੀ ਵਾਰ ਫਿਲਮ ‘ਸਿਕੰਦਰ’ 'ਚ ਦੇਖਿਆ ਗਿਆ ਸੀ, ਜੋ ਬਾਕਸ ਆਫ਼ਿਸ ‘ਤੇ ਖਾਸ ਕਮਾਲ ਨਹੀਂ ਕਰ ਸਕੀ। ਇਸ ਤੋਂ ਬਾਅਦ ਸਲਮਾਨ ‘ਬੈਟਲ ਆਫ਼ ਗਲਵਾਨ’ 'ਚ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੇ ਅਤੇ ਫਿਲਮ ਨੂੰ ਹਿੱਟ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News