ਵੈੱਬ ਸੀਰੀਜ਼ ‘ਪਾਨ ਪਰਦਾ ਜ਼ਰਦਾ’ ਦੀ ਸ਼ੂਟਿੰਗ ਪੂਰੀ
Tuesday, Mar 18, 2025 - 01:39 PM (IST)

ਮੁੰਬਈ- ਜੀਓ ਸਟੂਡੀਓਜ਼ ਨੇ ਰਿਲਾਇੰਸ ਐਂਟਰਟੇਨਮੈਂਟ ਅਤੇ ਡ੍ਰੀਮਰਸ ਐਂਡ ਡੂਅਰਸ ਕੰਪਨੀ ਦੇ ਸਹਿਯੋਗ ਨਾਲ ਗੈਂਗਸਟਰ ਡਰਾਮਾ ‘ਪਾਨ ਪਰਦਾ ਜ਼ਰਦਾ’ ਦੀ ਸ਼ੂਟਿੰਗ ਸਫਲਤਾਪੂਰਵਕ ਪੂਰੀ ਕਰ ਲਈ ਹੈ। ਇਹ ਪੂਰੀ ਉਮੰਗੀ ਪੈਮਾਨੇ ’ਤੇ ਤਿਆਰ ਕੀਤੀ ਗਈ ਰੋਮਾਂਚਕ ਕਹਾਣੀ ਹੈ।
ਮੋਨਾ ਸਿੰਘ,ਤਨਵੀ ਆਜ਼ਮੀ, ਤਾਨੀਆ ਮਾਨਿਕਤਲਾ, ਪ੍ਰਿਆਂਸ਼ੂ ਪੇਨਯੁਲੀ, ਸੁਸ਼ਾਂਤ ਸਿੰਘ, ਰਾਜੇਸ਼ ਤੇਲੰਗ ਅਤੇ ਮਨੂੰ ਰਿਸ਼ੀ ਸਣੇ ਕਈ ਦਮਦਾਰ ਕਲਾਕਾਰਾਂ ਨਾਲ ਸਜੀ ਇਹ ਸੀਰੀਜ਼ ਮੱਧ ਭਾਰਤ ਦੀ ਗ਼ੈਰ-ਕਾਨੂੰਨੀ ਅਫੀਮ ਤਸਕਰੀ ਦੇ ਪਿਛੋਕੜ ’ਤੇ ਆਧਾਰਿਤ ਅਜਿਹੀ ਕਹਾਣੀ ਹੈ, ਜਿੱਥੇ ਪਰਿਵਾਰ ਅਤੇ ਆਪਣਿਆਂ ਵਿਚਾਲੇ ਲੜਾਈ ਦੀਆਂ ਲਕੀਰਾਂ ਖਿੱਚੀਆਂ ਜਾਂਦੀਆਂ ਹਨ ਅਤੇ ਭਾਵਨਾਵਾਂ ਬਦਲ ਜਾਂਦੀਆਂ ਹਨ। ਇਹ ਸੀਰੀਜ਼ ਐਕਸ਼ਨ, ਡਰਾਮਾ ਅਤੇ ਸਾਜਿਸ਼ ਦੀ ਇਕ ਰੋਮਾਂਚਕ ਕਹਾਣੀ ਬੁਣਦੀ ਹੈ