ਤੁਨਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ‘ਅਲੀ ਬਾਬਾ’ ਦੀ ਸ਼ੂਟਿੰਗ, ਜਾਣੋ ਕਿਵੇਂ ਦਾ ਹੈ ਸੈੱਟ ਦਾ ਮਾਹੌਲ

01/04/2023 10:53:34 AM

ਮੁੰਬਈ (ਬਿਊਰੋ)– ਤੁਨਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਜਿਥੇ ਸ਼ੀਜ਼ਾਨ ਖ਼ਾਨ ਫਿਲਹਾਲ ਪੁਲਸ ਰਿਮਾਂਡ ’ਤੇ ਹੈ, ਉਥੇ ਹੀ ਟੀ. ਵੀ. ਸੀਰੀਅਲ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਦੇ ਸੈੱਟ ਦਾ ਵੀ ਬੁਰਾ ਹਾਲ ਹੈ। ਜਦੋਂ ਤੋਂ ਸੈੱਟ ’ਤੇ ਤੁਨਿਸ਼ਾ ਸ਼ਰਮਾ ਦੀ ਮੌਤ ਹੋਈ ਹੈ, ਉਦੋਂ ਤੋਂ ਉਥੇ ਦਾ ਮਾਹੌਲ ਕੁਝ ਵੱਖਰਾ ਹੀ ਹੈ। ਜਿਵੇਂ ਕਿ ਤੁਸੀਂ ਕਈ ਥਾਵਾਂ ’ਤੇ ਸੁਣਿਆ ਤੇ ਪੜ੍ਹਿਆ ਹੋਵੇਗਾ ‘ਸ਼ੋਅ ਮਸਟ ਗੋ ਆਨ’, ਇਸ ਲਈ ਇਸ ਸੀਰੀਅਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਸਪਨਾ ਠਾਕੁਰ ਨੂੰ ਪਿਛਲੇ ਹਫ਼ਤੇ ਇਸ ਸੀਰੀਅਲ ਦੀ ਸ਼ੂਟਿੰਗ ਲਈ ਬੁਲਾਇਆ ਗਿਆ ਸੀ। ਸਪਨਾ ਨੇ ਕੁਝ ਸੀਨ ਸ਼ੂਟ ਕੀਤੇ। ਸ਼ੂਟਿੰਗ ਤੋਂ ਬਾਅਦ ਸਪਨਾ ਨੇ ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਸੈੱਟ ਦੀ ਹਾਲਤ ਬਾਰੇ ਦੱਸਿਆ ਤੇ ਸੈੱਟ ਦੇ ਬਾਕੀ ਲੋਕਾਂ ਦੀ ਹਾਲਤ ਬਾਰੇ ਵੀ ਦੱਸਿਆ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ

ਇੰਝ ਹੈ ਸੈੱਟ ਦੀ ਹਾਲਤ
ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸਪਨਾ ਠਾਕੁਰ ਨੇ ਕਿਹਾ ਕਿ ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਕਿ ਸੈੱਟ ’ਤੇ ਕੌਣ ਕਿਸ ਹਾਲਤ ’ਚ ਹੈ। ਉਸ ਸਮੇਂ ਮੈਂ ਜੋ ਮਹਿਸੂਸ ਕਰ ਰਿਹਾ ਸੀ, ਉਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਔਖਾ ਹੈ। ਅਸੀਂ ਬਹੁਤ ਦੁਖੀ ਹਾਂ। ਉਸ ਦਿਨ ਅਸੀਂ ਇਕੱਠੇ ਘੁੰਮ ਰਹੇ ਸੀ, ਸ਼ੂਟਿੰਗ ਵੀ ਕੀਤੀ। ਇਸ ਸਮੇਂ ਸ਼ੋਅ ਦੇ ਦੋ ਮੁੱਖ ਲੋਕ ਅਜੇ ਸ਼ੋਅ ’ਚ ਨਹੀਂ ਹਨ। ਅਜਿਹੇ ’ਚ ਸੰਭਵ ਹੈ ਕਿ ਮੇਕਰਜ਼ ਸ਼ੋਅ ਦਾ ਟ੍ਰੈਕ ਬਦਲ ਦੇਣ।

ਇਹ ਸਭ ਬਹੁਤ ਅਜੀਬ ਹੈ
ਇਸ ਦੇ ਨਾਲ ਹੀ ਸਪਨਾ ਠਾਕੁਰ ਨੇ ਕਿਹਾ, ‘‘ਪੂਰੀ ਟੀਮ ਤੁਨਿਸ਼ਾ ਦੀ ਮੌਤ ਦੇ ਸਦਮੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੈੱਟ ’ਤੇ ਜਾਣਾ ਮੇਰੇ ਲਈ ਤੇ ਪੂਰੀ ਟੀਮ ਲਈ ਬਹੁਤ ਮੁਸ਼ਕਲ ਹੈ। ਸੈੱਟ ’ਤੇ ਹਰ ਕੋਈ ਡਰਿਆ ਹੋਇਆ ਹੈ। ਅਸੀਂ ਕੰਮ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਤੁਨਿਸ਼ਾ ਦੀ ਖ਼ੁਦਕੁਸ਼ੀ ਦਾ ਮਾਮਲਾ ਘੁੰਮ ਰਿਹਾ ਹੈ।’’

ਦੂਜੇ ਸੈੱਟ ’ਤੇ ਸ਼ੂਟਿੰਗ
ਇਸ ਦੇ ਨਾਲ ਹੀ ਸਪਨਾ ਠਾਕੁਰ ਨੇ ਦੱਸਿਆ, ‘‘ਜਦੋਂ ਮੇਕਰਸ ਦਾ ਮੈਨੂੰ ਮੁੜ ਸ਼ੂਟਿੰਗ ਸ਼ੁਰੂ ਕਰਨ ਦਾ ਫੋਨ ਆਇਆ ਤਾਂ ਮੈਂ ਬਹੁਤ ਘਬਰਾਈ ਹੋਈ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਥੇ ਸ਼ੂਟ ਕਰਨਾ ਹੈ। ਫਿਰ ਨਿਰਮਾਤਾਵਾਂ ਨੇ ਕਿਹਾ ਕਿ ਅਸੀਂ ਹੁਣ ਉਥੇ ਸ਼ੂਟ ਨਹੀਂ ਕਰ ਸਕਦੇ। ਦੂਜੇ ਸੈੱਟ ’ਤੇ ਸ਼ੂਟ ਕਰਨਾ ਹੈ। ਹੁਣ ਸ਼ੂਟ ਨੂੰ ਮੁੜ ਕਦੋਂ ਸ਼ੁਰੂ ਕੀਤਾ ਜਾਵੇਗਾ, ਇਸ ਬਾਰੇ ਕੋਈ ਪਤਾ ਨਹੀਂ ਹੈ ਕਿਉਂਕਿ ਨਿਰਮਾਤਾ ਹੁਣ ਕੁਝ ਵੱਖਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸਮੇਂ ਕੁਝ ਐਪੀਸੋਡਸ ਬੈਕਅੱਪ ’ਚ ਸਨ, ਇਸ ਲਈ ਹੁਣ ਤੱਕ ਸਿਰਫ ਉਹੀ ਪ੍ਰਸਾਰਿਤ ਕੀਤੇ ਜਾ ਰਹੇ ਸਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News