''ਗਦਰ 2'' ਦੀ ਸ਼ੂਟਿੰਗ ਸ਼ੁਰੂ : 20 ਸਾਲ ਬਾਅਦ ਫਿਰ ''ਤਾਰਾ ਸਿੰਘ'' ਬਣੇ ਸੰਨੀ, ਦੇਖੋ ਤਸਵੀਰਾਂ

Wednesday, Dec 01, 2021 - 03:55 PM (IST)

''ਗਦਰ 2'' ਦੀ ਸ਼ੂਟਿੰਗ ਸ਼ੁਰੂ : 20 ਸਾਲ ਬਾਅਦ ਫਿਰ ''ਤਾਰਾ ਸਿੰਘ'' ਬਣੇ ਸੰਨੀ, ਦੇਖੋ ਤਸਵੀਰਾਂ

ਮੁੰਬਈ- ਆਖਿਰਕਾਰ ਬਾਲੀਵੁੱਡ ਦੀਆਂ ਆਈਕਾਨਿਕ ਫਿਲਮਾਂ 'ਚੋਂ ਇਕ 'ਗਦਰ' ਦੇ ਦੂਜੇ ਭਾਗ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ 'ਚ ਵੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਹੀ ਹਨ। ਲੰਬੇ ਅਰਸੇ ਤੋਂ ਬਾਲੀਵੁੱਡ ਤੋਂ ਦੂਰ ਅਮੀਸ਼ਾ ਪਟੇਲ ਇਕ ਵਾਰ ਫਿਰ ਇਸ ਫ਼ਿਲਮ ਦੇ ਰਾਹੀਂ ਲੋਕਾਂ ਦਾ ਦਿਲ ਜਿੱਤਣ ਆ ਰਹੀ ਹੈ।

PunjabKesari
ਸੰਨੀ ਅਤੇ ਅਮੀਸ਼ਾ ਲਗਭਗ 20 ਸਾਲ ਬਾਅਦ ਸਕ੍ਰੀਨ ਸ਼ੇਅਰ ਕਰ ਰਹੇ ਹੈ। ਹਾਲ ਹੀ 'ਚ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਸੰਨੀ ਅਤੇ ਅਮੀਸ਼ਾ 20 ਸਾਲ ਬਾਅਦ ਸਕੀਨਾ ਅਤੇ ਤਾਰਾ ਸਿੰਘ ਦੇ ਕਿਰਦਾਰ 'ਚ ਦਿਖ ਰਹੇ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਅਮੀਸ਼ਾ ਯੈਲੋ ਅਤੇ ਵ੍ਹਾਈਟ ਸੂਟ ਸਲਵਾਰ 'ਚ ਦਿਖ ਰਹੀ ਹੈ। ਉਨ੍ਹਾਂ ਨੇ ਆਪਣੀ ਲੁੱਕ ਨੂੰ ਗੋਲਡ ਦੀ ਜਿਊਲਰੀ ਅਤੇ ਕੁਝ ਚੂੜੀਆਂ ਨਾਲ ਪੂਰਾ ਕੀਤਾ ਹੋਇਆ ਹੈ। ਉਧਰ ਸੰਨੀ ਰੈੱਡ ਕੁੜਤੇ ਅਤੇ ਵ੍ਹਾਈਟ ਪਜ਼ਾਮੇ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵ੍ਹਾਈਟ ਰੰਗ ਦੀ ਪੱਗ ਬੰਨ੍ਹੀ ਹੈ। ਤਸਵੀਰ 'ਚ ਦੋਵਾਂ ਤੋਂ ਇਲਾਵਾ ਡਾਇਰੈਕਟਰ ਅਨਿਲ ਸ਼ਰਮਾ ਵੀ ਨਜ਼ਰ ਆ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦਾ ਪਹਿਲਾਂ ਸ਼ਡਿਊਲ ਹਿਮਾਚਲ ਪ੍ਰਦੇਸ਼ 'ਚ ਸ਼ੂਟ ਕੀਤਾ ਜਾ ਰਿਹਾ ਹੈ। 'ਗਦਰ 2' 'ਚ ਸੰਨੀ ਦਿਓਲ, ਅਮੀਸ਼ਾ ਪਟੇਲ ਤੋਂ ਇਲਾਵਾ ਅਦਾਕਾਰ ਉਤਕਰਸ਼ ਸ਼ਰਮਾ ਨਜ਼ਰ ਆਉਣਗੇ। ਉਤਕਰਸ਼ ਡਾਇਰੈਕਟ ਅਨਿਲ ਸ਼ਰਮਾ ਦਾ ਪੁੱਤਰ ਹੈ ਅਤੇ ਫਿਲਮ 'ਚ ਸੰਨੀ ਦਿਓਲ ਦੇ ਪੁੱਤਰ ਜੀਤੇ ਦੇ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ।

PunjabKesari
ਫ਼ਿਲਮ 'ਗਦਰ 2' 'ਚ ਤਾਰਾ ਸਿੰਘ ਭਾਵ ਸੰਨੀ ਦਿਓਲ ਪਾਕਿਸਤਾਨ ਜਾਣਗੇ ਪਰ ਇਸ ਵਾਰ ਉਹ ਪਤਨੀ ਸਕੀਨਾ ਨਹੀਂ ਸਗੋਂ ਆਪਣੇ ਪੁੱਤਰ ਲਈ ਪਾਕਿਸਤਾਨ 'ਚ ਕਦਮ ਰੱਖਣਗੇ। ਫ਼ਿਲਮ 'ਗਦਰ' 'ਚ ਕਹਾਣੀ ਜਿਥੇ ਛੱਡੀ ਗਈ ਸੀ ਉਥੋਂ ਇਸ ਨੂੰ ਅੱਗੇ ਵਧਾਇਆ ਜਾਵੇਗਾ। ਇਹ ਫ਼ਿਲਮ 2022 'ਚ ਰਿਲੀਜ਼ ਹੋਵੇਗੀ।  


author

Aarti dhillon

Content Editor

Related News