ਬਿਨਾ ਕਸਰਤ ਕੀਤੇ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ
Saturday, Jan 27, 2024 - 01:33 PM (IST)
ਐਂਟਰਟੇਨਮੈਂਟ ਡੈਸਕ : ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਭੈਣ ਨੂੰ ਖ਼ਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀ ਭੈਣ ਸ਼ਹਿਨਾਜ਼ ਨੂੰ ਅੱਧੀ ਰਾਤ ਕੇਕ ਲਿਆ ਕੇ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਭੈਣ-ਭਰਾ ਕੈਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸ਼ਹਿਬਾਜ਼ ਨੇ ਲਿਖਿਆ, ''ਹੈਪੀ ਬਰਥਡੇ ਮੇਰੀ ਭੈਣ...।''
ਦੱਸ ਦਈਏ ਕਿ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਰਾਹੀਂ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਪਹੁੰਚਣ ਵਾਲੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਦਿਲਚਸਪ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ।
6 ਮਹੀਨਿਆਂ 'ਚ ਘਟਾਇਆ 12 ਕਿਲੋਗ੍ਰਾਮ ਭਾਰ
ਸ਼ਹਿਨਾਜ਼ ਦੀਆਂ ਗਲੈਮਰਸ ਤਸਵੀਰਾਂ ਦੀ ਹਮੇਸ਼ਾ ਹੀ ਚਰਚਾ ਹੁੰਦੀ ਹੈ। ਲੋਕ ਸ਼ਹਿਨਾਜ਼ ਦੀ ਬਦਲੇ ਲੁੱਕ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ। ਇੱਕ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਖ਼ੁਦ ਦੱਸਿਆ ਸੀ ਕਿ ਉਸ ਨੇ ਇਹ ਤਬਦੀਲੀ ਕਿਵੇਂ ਕੀਤੀ। ਸ਼ਹਿਨਾਜ਼ ਨੇ ਕਿਹਾ ਕਿ ਉਸ ਨੇ ਸਿਰਫ਼ 6 ਮਹੀਨਿਆਂ 'ਚ 12 ਕਿਲੋਗ੍ਰਾਮ ਭਾਰ ਘਟਾਇਆ ਸੀ। ਆਪਣੇ-ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਣ ਵਾਲੀ ਸ਼ਹਿਨਾਜ਼ ਹੁਣ ਫਿਟਨੈਸ ਦੇ ਮਾਮਲੇ 'ਚ ਵੀ ਕੈਟਰੀਨਾ ਨਾਲ ਮੁਕਾਬਲਾ ਕਰ ਰਹੀ ਹੈ। ਤਾਲਾਬੰਦੀ ਦੌਰਾਨ ਸ਼ਹਿਨਾਜ਼ ਦਾ 12 ਕਿੱਲੋ ਭਾਰ ਘੱਟ ਗਿਆ। ਇਹ ਗੱਲ ਉਸ ਨੇ ਖ਼ੁਦ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਦੱਸੀ ਸੀ।
ਭਾਰ ਘਟਾ ਕੇ ਸਾਰਿਆਂ ਨੂੰ ਦਿੱਤਾ ਮੂੰਹਤੋੜ ਜਵਾਬ
ਸ਼ਹਿਨਾਜ਼ ਗਿੱਲ ਦਾ ਕਹਿਣਾ ਸੀ ਕਿ 'ਬਿੱਗ ਬੌਸ 13' ਦੌਰਾਨ ਮੇਰੇ ਭਾਰ ਨੂੰ ਲੈ ਕੇ ਗੱਲਾਂ ਹੁੰਦੀਆਂ ਸਨ। ਇਸ ਲਈ ਮੈਂ ਭਾਰ ਘਟਾ ਕੇ ਸਾਰਿਆਂ ਨੂੰ ਜਵਾਬ ਦੇਣ ਦਾ ਫ਼ੈਸਲਾ ਕੀਤਾ ਸੀ। ਉਸ ਨੇ ਕਿਹਾ- ‘ਵੇਖੋ ਤਾਲਾਬੰਦੀ ਚੱਲ ਰਹੀ ਹੈ। ਬਹੁਤ ਸਾਰੇ ਕੰਮ ਰੁਕੇ ਪਏ ਹਨ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਭਾਰ ਘੱਟ ਕੀਤਾ ਜਾਵੇ? ਕੁਝ ਲੋਕਾਂ ਨੇ 'ਬਿੱਗ ਬੌਸ 13' 'ਚ ਮੇਰੇ ਭਾਰ ਦਾ ਮਜ਼ਾਕ ਉਡਾਇਆ ਸੀ। ਮੈਂ ਸੋਚਿਆ ਕਿ ਮੈਂ ਲੋਕਾਂ ਨੂੰ ਦਿਖਾਵਾਂ ਕਿ ਮੈਂ ਵੀ ਪਤਲੀ ਹੋ ਸਕਦੀ ਹਾਂ। ਭਾਰ ਘਟਾਉਣਾ ਮੁਸ਼ਕਿਲ ਨਹੀਂ ਹੈ, ਜੇ ਤੁਸੀਂ ਸੱਚਮੁੱਚ ਇਹ ਕਰਨਾ ਚਾਹੁੰਦੇ ਹੋ ਤਾਂ।
67 ਕਿੱਲੋ ਤੋਂ ਆਈ 55 ਕਿੱਲੋ 'ਤੇ
ਇਸ ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀ ਰੂਟੀਨ ਦੀ ਖ਼ੁਰਾਕ ਦੀ ਪਾਲਣਾ ਕੀਤੀ। ਉਸ ਨੇ ਆਈਸ ਕਰੀਮ, ਚਾਕਲੇਟ ਅਤੇ ਨਾਨ-ਵੇਜ ਖਾਣਾ ਬੰਦ ਕਰਨਾ ਪਿਆ ਸੀ। ਉਹ ਦਿਨ ਵਿਚ ਸਿਰਫ਼ ਇਕ ਜਾਂ ਦੋ ਚੀਜ਼ਾਂ ਹੀ ਖਾਂਦੀ ਸੀ ਅਤੇ ਉਸ ਨੂੰ ਖਾਣੇ ਦੀ ਮਾਤਰਾ ਨੂੰ ਘਟਾਉਣਾ ਪਿਆ ਸੀ। ਸ਼ਹਿਨਾਜ਼ ਦਾ ਭਾਰ 67 ਕਿੱਲੋ ਸੀ ਪਰ ਹੁਣ ਉਸ ਦਾ ਭਾਰ 55 ਕਿੱਲੋ ਹੈ। ਉਨ੍ਹਾਂ ਦੱਸਿਆ ਕਿ ਮੈਂ ਬਿਨਾਂ ਕਿਸੇ ਕਸਰਤ ਦੇ 6 ਮਹੀਨਿਆਂ ਤੋਂ ਵੀ ਘੱਟ ਸਮੇਂ 'ਚ 12 ਕਿੱਲੋ ਭਾਰ ਘਟਾਇਆ।