ਦੀਪਿਕਾ ਕੱਕੜ ਤੇ ਸ਼ੋਇਬ ਇਬਰਾਹਿਮ ਨੇ ਸੁਣਾਈ ਗੁੱਡ ਨਿਊਜ਼, ਸਾਂਝੀ ਕੀਤੀ ਪਿਆਰੀ ਪੋਸਟ

Monday, Jan 23, 2023 - 03:34 PM (IST)

ਦੀਪਿਕਾ ਕੱਕੜ ਤੇ ਸ਼ੋਇਬ ਇਬਰਾਹਿਮ ਨੇ ਸੁਣਾਈ ਗੁੱਡ ਨਿਊਜ਼, ਸਾਂਝੀ ਕੀਤੀ ਪਿਆਰੀ ਪੋਸਟ

ਮੁੰਬਈ (ਬਿਊਰੋ) : ਅਦਾਕਾਰਾ ਦੀਪਿਕਾ ਕੱਕੜ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅਦਾਕਾਰਾ ਦੀ ਨਨਾਣ ਸਬਾ ਇਬਰਾਹਿਮ ਨੇ ਆਪਣੇ ਵੀਲੌਗ 'ਚ ਦੀਪਿਕਾ ਕੱਕੜ ਦੀ ਖ਼ਰਾਬ ਸਿਹਤ ਦਾ ਜ਼ਿਕਰ ਕੀਤਾ ਸੀ ਅਤੇ ਨਾਲ ਹੀ ਉਹ ਪਰਿਵਾਰ ਦੇ ਕਈ ਫੰਕਸ਼ਨਾਂ ਤੋਂ ਵੀ ਗੁੰਮ ਵੀ ਰਹਿੰਦੀ ਸੀ। ਇਸ ਤੋਂ ਬਾਅਦ ਉਸ ਦੇ ਗਰਭ ਅਵਸਥਾ ਦੇ ਕਿਆਸ ਲਗਾਏ ਜਾ ਰਹੇ ਸਨ।

PunjabKesari

ਹੁਣ ਪਹਿਲੀ ਵਾਰ ਦੀਪਿਕਾ ਕੱਕੜ ਨੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਦੀਪਿਕਾ ਅਤੇ ਸ਼ੋਇਬ ਪਹਿਲੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਖੁਸ਼ੀ ਮੌਕੇ ਦੋਹਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਹੈ। ਦੋਵਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਪਿੱਠ ਕਰਕੇ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਨੇ ਟੋਪੀ ਪਾਈ ਹੋਈ ਹੈ, ਜਿਸ 'ਤੇ 'ਮੰਮ ਟੂ ਬੀ' ਅਤੇ 'ਡੈਡ ਟੂ ਬੀ' ਲਿਖਿਆ ਹੋਇਆ ਹੈ।

PunjabKesari

ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਖੁਸ਼ੀ, ਉਤਸ਼ਾਹ ਅਤੇ ਸ਼ੁਕਰਗੁਜ਼ਾਰੀ ਦੇ ਨਾਲ, ਅਸੀਂ ਇਹ ਖ਼ਬਰ ਤੁਹਾਡੇ ਸਾਰਿਆਂ ਨਾਲ ਦਿਲੋਂ ਸਾਂਝੀ ਕਰ ਰਹੇ ਹਾਂ। ਨਾਲ ਹੀ ਘਬਰਾਹਟ ਵੀ ਹੁੰਦੀ ਹੈ, ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪੜਾਅ ਹੈ। ਹਾਂ ਸਾਡਾ ਪਹਿਲਾ ਬੱਚਾ ਜਲਦੀ ਹੀ ਪੈਦਾ ਹੋਣ ਵਾਲਾ ਹੈ, ਅਸੀਂ ਮਾਪੇ ਬਣਨ ਜਾ ਰਹੇ ਹਾਂ। ਸਾਡੇ ਬੱਚੇ ਲਈ ਤੁਹਾਡੀਆਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਅਤੇ ਪਿਆਰ ਦੀ ਲੋੜ ਹੈ।' ਇਸ ਪੋਸਟ 'ਤੇ ਦੀਪਿਕਾ ਅਤੇ ਸ਼ੋਇਬ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਛੋਟੇ ਪਰਦੇ ਦੇ ਕਈ ਕਲਾਕਾਰ ਵੀ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਦੀਪਿਕਾ ਕੱਕੜ ਕੁਝ ਤਸਵੀਰਾਂ 'ਚ ਬੇਬੀ ਬੰਪ ਲੁਕਾਉਂਦੀ ਨਜ਼ਰ ਆਈ ਸੀ। ਹੁਣ ਤੱਕ ਉਸ ਨੇ ਇਸ 'ਤੇ ਚੁੱਪੀ ਧਾਰੀ ਹੋਈ ਸੀ। ਦੀਪਿਕਾ ਅਤੇ ਸ਼ੋਇਬ ਦਾ ਵਿਆਹ ਸਾਲ 2018 'ਚ ਹੋਇਆ ਸੀ। ਦੋਵੇਂ ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਵਿਆਹ ਤੋਂ ਬਾਅਦ ਦੀਪਿਕਾ ਨੇ ਟੀ. ਵੀ. ਤੋਂ ਦੂਰੀ ਬਣਾ ਲਈ ਸੀ। ਹੁਣ ਦੀਪਿਕਾ ਅਤੇ ਸ਼ੋਇਬ ਇਕੱਠੇ ਵੀਲੌਗ ਬਣਾਉਂਦੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News