ਸ਼ੋਅ Bigg Boss ਖਿਲਾਫ ਸ਼ਿਵ ਸੈਨਾ ਦੀ ਨੇਤਾ ਨੇ ਦਰਜ ਕਰਵਾਈ ਸ਼ਿਕਾਇਤ, ਗ੍ਰਿਫਤਾਰੀ ਦੀ ਕੀਤੀ ਮੰਗ

Tuesday, Jul 23, 2024 - 10:28 AM (IST)

ਮੁੰਬਈ- ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ ਸੀਜ਼ਨ 3' 'ਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਲੱਗੇ ਹਨ। ਦਰਅਸਲ, ਬਿੱਗ ਬੌਸ ਦੇ ਘਰ ਦੇ ਅੰਦਰ ਦਾ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀ ਦੂਜੀ ਪਤਨੀ ਕ੍ਰਿਤਿਕਾ ਅੱਧੀ ਰਾਤ ਨੂੰ ਇੱਕ ਕੰਬਲ 'ਚ ਇੰਟੀਮੇਟ ਹੁੰਦੇ ਨਜ਼ਰ ਆ ਰਹੇ ਹਨ। ਇਸ ਕਥਿਤ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਇਸ ਬਾਰੇ ਸ਼ਿਵ ਸੈਨਾ ਆਗੂ ਨੇ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸ਼ੋਅ ਨਾਲ ਜੁੜੇ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - Karan Aujla ਨੇ ਜਾਰੀ ਕੀਤਾ ਇੰਡੀਆ ਟੂਰ ਦਾ ਸ਼ਡਿਊਲ, ਫੈਨਜ਼ ਹੋ ਰਹੇ ਹਨ ਖੁਸ਼

ਹਾਲਾਂਕਿ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਨੇ ਆਪਣੇ ਪਤੀ ਦੇ ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਕਲਿੱਪ ਫਰਜ਼ੀ ਹੈ ਅਤੇ ਇਸ ਨੂੰ ਐਡਿਟ ਕੀਤਾ ਗਿਆ ਹੈ। ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਬਿੱਗ ਬੌਸ ਸੀਜ਼ਨ 3 ਨੂੰ ਬੰਦ ਕਰਨ ਦੀ ਮੰਗ ਉੱਠ ਰਹੀ ਹੈ।ਸ਼ਿਵ ਸੈਨਾ ਨੇਤਾ ਡਾ: ਮਨੀਸ਼ਾ ਕਯਾਂਡੇ ਨੇ ਮੁੰਬਈ ਪੁਲਸ ਕਮਿਸ਼ਨਰ ਵਿਵੇਕ ਫਾਂਸਾਲਕਰ ਨਾਲ ਮੁਲਾਕਾਤ ਕੀਤੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ 3 ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ। ਕਯਾਂਡੇ ਨੇ ਸ਼ਿਵ ਸੈਨਾ ਮਹਿਲਾ ਅਗਾੜੀ ਦੇ ਮੈਂਬਰਾਂ ਨਾਲ ਸੋਮਵਾਰ ਨੂੰ ਮੁੰਬਈ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲਸ ਕਮਿਸ਼ਨਰ ਤੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ Mankirt Aulakh ਫਿਰ ਬਣੇ ਪਿਤਾ, 2 ਜੁੜਵਾਂ ਧੀਆਂ ਨੇ ਲਿਆ ਜਨਮ

ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਮੈਂਬਰ (ਐੱਮਐੱਲਸੀ) ਮਨੀਸ਼ਾ ਕਯਾਂਡੇ ਨੇ ਦਾਅਵਾ ਕੀਤਾ ਕਿ 18 ਜੁਲਾਈ ਦੇ ਐਪੀਸੋਡ 'ਚ ਇਕ ਰਿਐਲਿਟੀ ਸ਼ੋਅ ਦੇ ਨਾਂ 'ਤੇ ਅਸ਼ਲੀਲ ਸਮੱਗਰੀ ਪ੍ਰਸਾਰਿਤ ਕੀਤੀ ਗਈ ਸੀ। ਉਨ੍ਹਾਂ ਨੇ ਇਸ ਸ਼ੋਅ ਨੂੰ ਤੁਰੰਤ ਬੰਦ ਕਰਨ ਅਤੇ ਇਸ ਦੇ ਨਿਰਮਾਤਾਵਾਂ ਅਤੇ ਪ੍ਰਸਾਰਣ ਕੰਪਨੀ ਦੇ ਸੀ.ਈ.ਓ. ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਮਨੀਸ਼ਾ ਕਾਯੰਦੇ ਨੇ ਕਿਹਾ, "ਪੂਰੀ ਤਰ੍ਹਾਂ ਨਾਲ ਅਸ਼ਲੀਲਤਾ ਪੇਸ਼ ਕੀਤੀ ਜਾ ਰਹੀ ਹੈ, ਯੂਟਿਊਬ ਦੇ ਪ੍ਰਭਾਵਕ ਵੀ ਇਸ ' ਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।" “ਇਥੋਂ ਤੱਕ ਕਿ ਬੱਚੇ ਵੀ ਇਸ ਸ਼ੋਅ ਨੂੰ ਦੇਖਦੇ ਹਨ ਅਤੇ ਅਰਮਾਨ ਮਲਿਕ ਵਰਗੀਆਂ ਸ਼ਖਸੀਅਤਾਂ ਦੁਆਰਾ ਦਿੱਤੇ ਸੰਦੇਸ਼ ਦਰਸ਼ਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਦਾਕਾਰ ਅਤੇ ਸ਼ੋਅ ਦੇ ਸੀ.ਈ.ਓ. ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।”

ਇਹ ਖ਼ਬਰ ਵੀ ਪੜ੍ਹੋ - ਬਾਰਬੀ ਡੌਲ ਬਣ ਕੇ ਸਾਰਾ ਅਲੀ ਖ਼ਾਨ ਪੁੱਜੀ ਈਵੈਂਟ 'ਚ, ਕਾਤਿਲਾਨਾ ਲੁੱਕ ਨੇ ਫੈਨਜ਼ ਦਾ ਚੁਰਾਇਆ ਦਿਲ

ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੀ ਨੇਤਾ ਮਨੀਸ਼ਾ ਕਾਯੰਦੇ ਵੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨਾਲ ਮੁਲਾਕਾਤ ਕਰਕੇ ਓ.ਟੀ.ਟੀ. ਸਮੱਗਰੀ ਨੂੰ ਸੈਂਸਰਸ਼ਿਪ ਦੇ ਦਾਇਰੇ 'ਚ ਲਿਆਉਣ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਨਾਲ ਵੀ ਸੰਪਰਕ ਕਰਾਂਗੇ ਅਤੇ ਉਨ੍ਹਾਂ ਨੂੰ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ OTT ਪਲੇਟਫਾਰਮਾਂ 'ਤੇ ਕਾਨੂੰਨ ਲਿਆਉਣ ਦੀ ਬੇਨਤੀ ਕਰਾਂਗੇ।” 
 


Priyanka

Content Editor

Related News