ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸ਼ਹਿਨਾਜ਼ ਗਿੱਲ ਨੂੰ ਦਿੱਤਾ ਹੌਸਲਾ, ਪੋਸਟ ਕੀਤੀ ਸਾਂਝੀ
Thursday, Sep 16, 2021 - 02:09 PM (IST)
ਚੰਡੀਗੜ੍ਹ (ਬਿਊਰੋ)– ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਹਰ ਕੋਈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਪਸੰਦ ਕਰਦਾ ਸੀ। ਲੋਕ ਦੋਵਾਂ ਨੂੰ ‘ਸਿਡਨਾਜ਼’ ਕਹਿ ਕੇ ਬੁਲਾਉਂਦੇ ਸਨ।
ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਖ਼ੁਦ ਨੂੰ ਘਰ ’ਚ ਕੈਦ ਕਰ ਰੱਖਿਆ ਹੈ ਤੇ ਉਹ ਬਾਹਰ ਨਹੀਂ ਨਿਕਲ ਰਹੀ। ਅਜਿਹੇ ’ਚ ਹਰ ਕੋਈ ਉਸ ਦਾ ਹੌਸਲਾ ਵਧਾ ਰਿਹਾ ਹੈ ਤੇ ਇਸ ਦੁੱਖ ਦੀ ਘੜੀ ’ਚ ਉਸ ਨੂੰ ਹਿੰਮਤ ਰੱਖਣ ਲਈ ਕਹਿ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਠੁਕਰਾਈ ਸੰਨੀ ਦਿਓਲ ਦੀ ‘ਗਦਰ 2’ ਫ਼ਿਲਮ, ਹੋਰ ਪ੍ਰਾਜੈਕਟਾਂ ਨੂੰ ਵੀ ਕੀਤੀ ਨਾਂਹ
ਇਸ ਦੌਰਾਨ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਵੀ ਸ਼ਹਿਨਾਜ਼ ਗਿੱਲ ਨੂੰ ਹੌਸਲਾ ਰੱਖਣ ਲਈ ਕਿਹਾ ਹੈ। ਸ਼ਿੰਦਾ ਗਰੇਵਾਲ ਨੇ ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਹੌਸਲਾ ਰੱਖੋ ਸ਼ਹਿਨਾਜ਼ ਗਿੱਲ ਦੀਦੀ।’
ਦੱਸ ਦੇਈਏ ਕਿ ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ ਇਕੱਠੇ ਫ਼ਿਲਮ ‘ਹੌਸਲਾ ਰੱਖ’ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਦੋਵੇਂ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।