‘ਬਾਂਦਰ ਕਿੱਲਾ’ ਖੇਡਦਿਆਂ ਜਦੋਂ ਕਸੂਤਾ ਫਸਿਆ ਸ਼ਿੰਦਾ, ਵੀਡੀਓ ਹੋਈ ਵਾਇਰਲ

12/23/2020 5:03:40 PM

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਆਪਣੇ ਬੇਟਿਆਂ ਨਾਲ ਮਸਤੀ ਕਰਦਿਆਂ ਦੀਆਂ ਵੀਡੀਓਜ਼ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਗਿੱਪੀ ਵਲੋਂ ਸਾਂਝੀ ਕੀਤੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ’ਚ ਗਿੱਪੀ ਗਰੇਵਾਲ ਦੇ ਬੇਟੇ ਕੁਝ ਸਾਥੀਆਂ ਨਾਲ ਮਿਲ ਕੇ ‘ਬਾਂਦਰ ਕਿੱਲਾ’ ਖੇਡ ਰਹੇ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਿੰਦਾ ਨੂੰ ਘੇਰਾ ਪਾ ਕੇ ਏਕਮ ਤੇ ਹੋਰ ਸਾਥੀ ਖੜ੍ਹੇ ਹਨ। ਸ਼ਿੰਦਾ ਇਸ ਖੇਡ ’ਚ ਕਸੂਤਾ ਫੱਸ ਜਾਂਦਾ ਹੈ ਤੇ ਉਸ ਨੂੰ ਜੁੱਤੀਆਂ ਵੀ ਪੈਂਦੀਆਂ ਹਨ। ਵੀਡੀਓ ’ਚ ਗਿੱਪੀ ਗਰੇਵਾਲ ਕੁਮੈਂਟਰੀ ਕਰਦੇ ਸੁਣੇ ਜਾ ਸਕਦੇ ਹਨ।

 
 
 
 
 
 
 
 
 
 
 
 
 
 
 
 

A post shared by Humble Kids Official (@humblekids_)

ਇਹ ਵੀਡੀਓ ਹੰਬਲ ਕਿਡਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ, ਜਿਸ ਨੂੰ ਹੁਣ ਤਕ 43 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਕੁਮੈਂਟਸ ’ਚ ਵੀ ਲੋਕ ਇਸ ਵੀਡੀਓ ਦਾ ਖੂਬ ਆਨੰਦ ਮਾਣ ਰਹੇ ਹਨ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਦਿੱਲੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਅੰਦੋਲਨ ’ਚ ਸ਼ਿਰਕਤ ਕੀਤੀ ਤੇ ਧਰਨੇ ’ਚ ਮੌਜੂਦ ਲੋਕਾਂ ਦਾ ਹਾਲ-ਚਾਲ ਵੀ ਜਾਣਿਆ।

ਨੋਟ– ਸ਼ਿੰਦਾ ਤੇ ਏਕਮ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh