ਗਿੱਪੀ ਗਰੇਵਾਲ ਦੇ ਲਾਡਲੇ ਪੁੱਤਰ ਸ਼ਿੰਦੇ ਨਾਲ ਮਸਤੀ ਕਰਦੀ ਦਿਖੀ ਸ਼ਹਿਨਾਜ਼, ਤਸਵੀਰਾਂ ਵਾਇਰਲ

Monday, Mar 15, 2021 - 04:52 PM (IST)

ਗਿੱਪੀ ਗਰੇਵਾਲ ਦੇ ਲਾਡਲੇ ਪੁੱਤਰ ਸ਼ਿੰਦੇ ਨਾਲ ਮਸਤੀ ਕਰਦੀ ਦਿਖੀ ਸ਼ਹਿਨਾਜ਼, ਤਸਵੀਰਾਂ ਵਾਇਰਲ

ਚੰਡੀਗੜ੍ਹ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਆਏ ਦਿਨ ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ ’ਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਕੌਰ ਗਿੱਲ ਆਪਣੇ ਨਵੇਂ ਪ੍ਰੋਜੈਕਟ ਲਈ ਕੈਨੇਡਾ ਪਹੁੰਚੀ ਹੋਈ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦੇ ਨੰਨ੍ਹੇ ਕੋ-ਸਟਾਰ ਸ਼ਿੰਦੇ ਗਰੇਵਾਲ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੋਵੇਂ ਜਣੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸ਼ਹਿਨਾਜ਼ ਗਿੱਲ ਜੋ ਕਿ ਪਿੰਕ ਰੰਗ ਦੀ ਆਊਟਫਿੱਟ ਅਤੇ ਸ਼ਿੰਦਾ ਗਰੇਵਾਲ ਬਲੈਕ ਰੰਗ ਦੀ ਆਊਟਫਿੱਟ ‘ਚ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਦੋਵਾਂ ਜਣਿਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। 

PunjabKesari
ਦੱਸ ਦਈਏ ਕਿ ਹੁਣ ਸ਼ਹਿਨਾਜ਼ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਕੰਮ ਕਰ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਤੇ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ਦਾ ਫਰਸਟ ਲੁੱਕ ਸਾਂਝਾ ਕੀਤਾ ਹੈ। ਇਸ ਪੋਸਟਰ 'ਚ ਸ਼ਹਿਨਾਜ਼ ਕੌਰ ਗਿੱਲ ਫੁੱਲਾਂ ਵਾਲੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਦਿਲਜੀਤ ਦੋਸਾਂਝ ਨੇ ਚਿੱਟੇ ਰੰਗ ਦੀ ਚਿੱਟੇ ਰੰਗ ਦਾ ਸੂਟ ਪਾਇਆ ਹੈ ਤੇ ਨਾਲ ਹੀ ਲਾਲ ਰੰਗ ਦੀ ਪੱਗ ਬੰਨ੍ਹੀ ਹੈ।

PunjabKesari

ਇਸ ਪੋਸਟਰ ਦੀ ਖ਼ਾਸ ਗੱਲ ਇਹ ਹੈ ਕਿ ਸ਼ਹਿਨਾਜ਼ ਇਸ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਬੈਕਗ੍ਰਾਊਂਡ 'ਚ ਬੇਬੀ ਸ਼ਾਵਰ ਵਰਗੀ ਸਜਾਵਟ ਕੀਤੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਸ਼ਹਿਨਾਜ਼ ਫ਼ਿਲਮ 'ਚ ਇਕ ਗਰਭਵਤੀ ਮਹਿਲਾ ਦਾ ਭੂਮਿਕਾ ਨਿਭਾ ਰਹੀ ਹੋਵੇ ਜਾਂ ਇਹ ਤਸਵੀਰ ਫ਼ਿਲਮ ਦੇ ਸੀਨ ਸ਼ੂਟ ਦੌਰਾਨ ਦੀ ਵੀ ਹੋ ਸਕਦੀ ਹੈ।

PunjabKesari
ਦੱਸਣਯੋਗ ਹੈ ਕਿ ਸ਼ਹਿਨਾਜ਼ ਅਤੇ ਦਿਲਜੀਤ ਇਕੱਠੇ ਬਹੁਤ ਹੀ ਪਿਆਰੇ ਲੱਗ ਰਹੇ ਹਨ ਅਤੇ ਇਕੱਠੇ ਇਹ ਜੋੜੀ ਫ਼ਿਲਮ ਨੂੰ ਹਿੱਟ ਕਰ ਸਕਦੀ ਹੈ ਕਿਉਂਕਿ ਦੋਵਾਂ ਦੀ ਪੰਜਾਬ ਵਿਚ ਫੈਨ ਫਾਲੋਇੰਗ ਹੈ। ਇਸ ਫ਼ਿਲਮ ਦਾ ਨਿਰਮਾਣ ਖੁਦ ਦਿਲਜੀਤ ਦੁਸਾਂਝ ਕਰ ਰਹੇ ਹਨ। ਇਹ ਫ਼ਿਲਮ ਉਸ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਸ ਕਰਨ ਜਾ ਰਹੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ਵਿਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਦਿਖਾਈ ਦੇਣ ਜਾ ਰਿਹਾ ਹੈ। ਫ਼ਿਲਮ 'ਹੋਂਸਲਾ ਰੱਖ' ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ।

PunjabKesari
 ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਹਾਲ ਹੀ 'ਚ ਉਹ  ਬਾਦਸ਼ਾਹ ਨਾਲ ਗੀਤ 'ਫਲਾਈ' ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਇਸ ਗੀਤ ਦੀ ਸ਼ੂਟਿੰਗ ਕਸ਼ਮੀਰ ਦੇ ਬਰਫੀਲੇ ਮੈਦਾਨਾਂ 'ਚ ਕੀਤੀ ਗਈ ਸੀ। ਇਸ ਗੀਤ ਦੇ ਬੋਲ ਖ਼ੁਦ ਬਾਦਸ਼ਾਹ ਨੇ ਸ਼ਿੰਗਾਰੇ ਹਨ। 'ਫਲਾਈ' ਗੀਤ 'ਚ ਸ਼ਹਿਨਾਜ਼ ਤੇ ਬਾਦਸ਼ਾਹ ਨਾਲ ਉਥਾਨਾ ਅਮਿਤ ਵੀ ਨਜ਼ਰ ਆਏ।

PunjabKesari


author

sunita

Content Editor

Related News