ਰੀਅਲ ਲਾਈਫ ''ਚ ਲਾੜੀ ਬਣਦੇ-ਬਣਦੇ ਰਹਿ ਗਈ ਸੀ ''ਅੰਗੂਰੀ ਭਾਬੀ'', ਛੱਪ ਚੁੱਕੇ ਸਨ ਵਿਆਹ ਦੇ ਕਾਰਡ (ਦੇਖੋ ਤਸਵੀਰਾਂ)

Saturday, Mar 19, 2016 - 06:35 PM (IST)

 ਰੀਅਲ ਲਾਈਫ ''ਚ ਲਾੜੀ ਬਣਦੇ-ਬਣਦੇ ਰਹਿ ਗਈ ਸੀ ''ਅੰਗੂਰੀ ਭਾਬੀ'', ਛੱਪ ਚੁੱਕੇ ਸਨ ਵਿਆਹ ਦੇ ਕਾਰਡ (ਦੇਖੋ ਤਸਵੀਰਾਂ)

ਮੁੰਬਈ— ਕਾਮੇਡੀ ਨਾਟਕ ''ਭਾਭੀਜੀ ਘਰ ਪਰ ਹੈ'' ਦੀ ਅਭਿਨੇਤਰੀ ''ਅੰਗੂਰੀ ਭਾਬੀ'' ਉਰਫ ਸ਼ਿਲਪਾ ਸ਼ਿੰਦੇ ਆਪਣੀ ਅਸਲ ਜ਼ਿੰਦਗੀ ''ਚ ਕਾਫੀ ਉਤਰਾਅ ਚੜਾਅ ਦੇਖ ਚੁੱਕੀ ਹੈ। ਸ਼ਾਇਦ ਤੁਸੀਂ ਲੋਕ ਘੱਟ ਹੀ ਜਾਣਦੇ ਹੋਵੋਗੇ ਕਿ ਉਸ ਦਾ ਅਸਲ ਜ਼ਿੰਦਗੀ ''ਚ ਵਿਆਹ ਹੁੰਦੇ-ਹੁੰਦੇ ਰਹਿ ਗਿਆ ਸੀ। ਸਾਲ 2009 ''ਚ ਉਸ ਦੇ ਵਿਆਹ ਦੀ ਤਰੀਕ ਵੈਨਿਊ, ਕਾਰਡ ਸਭ ਕੁਝ ਫਾਈਨਲ ਹੋ ਚੁੱਕਾ ਸੀ ਪਰ ਕਰਵਾਚੌਥ ਦੇ ਠੀਕ ਦੋ ਦਿਨ ਪਹਿਲਾਂ ਸ਼ਿਲਪਾ ਨੇ ਵਿਆਹ ਤੋੜਨ ਦਾ ਫੈਸਲਾ ਲਿਆ। ਸ਼ਿਲਪਾ ਟੀ. ਵੀ. ਐਂਕਰ ਰੋਮਿਤ ਰਾਜ ਨਾਲ ਵਿਆਹ ਕਰਨ ਵਾਲੀ ਸੀ। ਰੋਮਿਤ ਰਾਜ ''ਮਾਇਕਾ'' ਅਤੇ ''ਮਾਤਾ-ਪਿਤਾ ਕੇ ਚਰਨੋਂ ਮੇਂ ਸਵਰਗ'' ਵਰਗੇ ਸੀਰੀਅਲਸ ''ਚ ਕੰਮ ਕਰ ਚੁੱਕੇ ਹਨ। ਇਸੇ ਦੌਰਾਨ ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਦੋਹਾਂ ''ਚ ਪਿਆਰ ਹੋਇਆ। ਵਿਆਹ ਦੇ ਕਾਰਡ ਵੀ ਛੱਪ ਚੁੱਕੇ ਸਨ। 29 ਨਵੰਬਰ 2009 ਨੂੰ ਗੋਆ ''ਚ ਵਿਆਹ ਦੀ ਤਰੀਕ ਫਾਈਨਲ ਕੀਤੀ ਗਈ ਪਰ ਬਾਅਦ ''ਚ ਦੋਹਾਂ ਨੇ ਵਿਆਹ ਰੱਦ ਕਰ ਦਿੱਤਾ। 
ਦਰਅਸਲ ਹੋਇਆ ਇੰਝ ਸੀ ਕਿ ਸ਼ਿਲਪਾ ਨੂੰ ਕਰਨਾਚੌਥ ਤੋਂ ਦੋ ਦਿਨ ਪਹਿਲਾਂ ਅਹਿਸਾਸ ਹੋਇਆ ਕਿ ਰੋਮਿਤ ਇਕ ਐਡਜਸਟਿੰਗ ਪਤੀ ਸਾਬਤ ਨਹੀਂ ਹੋ ਸਕਦੇ। ਜਦੋਂ ਸ਼ਿਲਮਾ ਨੇ ਰੋਮਿਤ ਨਾਲ ਗੱਲ ਕੀਤੀ ਤਾਂ ਰੋਮਿਤ ਨੇ ਉਸ ਦੀ ਗੱਲ ਸੁਣੇ ਬਗੈਰ ਉਸ ਦੇ ਪਰਿਵਾਰ ਦੀ ਬੇਇਜ਼ੱਤੀ ਕਰ ਦਿੱਤੀ। ਫਿਰ ਸ਼ਿਲਪਾ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਂਝ ਤੁਹਾਨੂੰ ਦੱਸ ਦਈਏ ਕਿ ਦੋਹਾਂ ਨੇ ਸੀਰੀਅਲ ''ਚ ਵਿਆਹ ਕੀਤਾ ਸੀ, ਜਿਸ ''ਚ ਇਹ ਦੋਵੇਂ ਲਾੜਾ-ਲਾੜੀ ਬਣੇ ਸਨ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਵਧਾਈ ਦੇਣ ਪਹੁੰਚ ਗਏ ਸਨ।


Related News