ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੇਸਰੀ ਸਾੜ੍ਹੀ ਪਾ ਲਾਏ 'ਜੈ ਸ਼੍ਰੀਰਾਮ' ਦੇ ਜੈਕਾਰੇ, ਝੰਡਾ ਲੈ ਕੇ ਪਹੁੰਚੀ ਮੰਦਰ

01/24/2024 1:05:30 PM

ਨਵੀਂ ਦਿੱਲੀ : 22 ਜਨਵਰੀ ਦਾ ਦਿਨ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖ਼ਾਸ ਸੀ। ਲਗਭਗ 500 ਸਾਲ ਬਾਅਦ ਭਗਵਾਨ ਰਾਮ ਆਪਣੇ ਜਨਮ ਸਥਾਨ ਬਿਰਾਜੇ। ਲਗਭਗ ਪੂਰੇ ਬੀ-ਟਾਊਨ ਨੇ ਇਸ ਪ੍ਰਾਣ ਪ੍ਰਤਿਸ਼ਠਾ ਵਿਚ ਹਿੱਸਾ ਲਿਆ ਅਤੇ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਇਸ ਦੇ ਨਾਲ ਹੀ ਜੋ ਸੈਲੇਬਸ ਅਯੁੱਧਿਆ ਨਹੀਂ ਪਹੁੰਚ ਸਕੇ ਉਹ ਮੁੰਬਈ 'ਚ ਰਹਿ ਕੇ ਰਾਮ ਭਗਤੀ 'ਚ ਰੁੱਝੇ ਨਜ਼ਰ ਆਏ। ਜਿੱਥੇ ਕੁਝ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਖੁਸ਼ੀ ਜਤਾਈ, ਉੱਥੇ ਹੀ ਸ਼ਿਲਪਾ ਸ਼ੈੱਟੀ ਨੇ ਇਸ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਇਆ।

PunjabKesari

ਸ਼ਿਲਪਾ ਸ਼ੈੱਟੀ ਕਿਸੇ ਵੀ ਤਰ੍ਹਾਂ ਦਾ ਜਸ਼ਨ ਮਨਾਉਣ ਤੋਂ ਪਿੱਛੇ ਨਹੀਂ ਹਟਦੀ। ਅਦਾਕਾਰਾ ਪ੍ਰਾਣ ਪ੍ਰਤਿਸ਼ਠਾ 'ਚ ਨਹੀਂ ਪਹੁੰਚ ਸਕੀ ਪਰ ਮੁੰਬਈ 'ਚ ਰਹਿ ਕੇ ਉਸ ਨੇ 22 ਜਨਵਰੀ ਨੂੰ ਜਿੱਤ ਦੇ ਰੂਪ 'ਚ ਜ਼ਰੂਰ ਮਨਾਇਆ। ਅਦਾਕਾਰਾ ਨੇ ਸਿੱਧੀਵਿਨਾਇਕ ਮੰਦਰ 'ਚ ਦਰਸ਼ਨ ਕੀਤੇ। ਇਸ ਦੌਰਾਨ ਉਹ ਪੂਰੀ ਤਰ੍ਹਾਂ ਰਾਮ ਭਗਤੀ 'ਚ ਲੀਨ ਦਿਖਾਈ ਦਿੱਤੀ। ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਭਗਵੇ ਰੰਗ ਦੀ ਸਾੜ੍ਹੀ ਪਹਿਨੀ ਅਤੇ ਹੱਥਾਂ 'ਚ ਰਾਮ ਦਾ ਝੰਡਾ ਲਹਿਰਾਉਂਦੀ ਹੋਈ 'ਜੈ ਸ਼੍ਰੀਰਾਮ' ਦਾ ਨਾਅਰਾ ਲਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਉਤਸ਼ਾਹ ਦੇਖਣਯੋਗ ਸੀ। ਭਗਵੇ ਰੰਗ ਦੀ ਸਾੜ੍ਹੀ ਪਹਿਨ ਕੇ ਸ਼ਿਲਪਾ ਨੇ ਵੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਸ ਨੇ ਮੱਥਾ ਟੇਕਿਆ ਅਤੇ ਮੰਦਰ 'ਚ ਦਰਸ਼ਨ ਕੀਤੇ। ਸ਼ਿਲਪਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਅਯੁੱਧਿਆ ਵਿਚ ਨਵੇਂ ਬਣੇ ਰਾਮ ਮੰਦਰ ਵਿਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਮੰਦਰ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ। ਮੰਦਰ ’ਚ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗ ਗਈ। ਪਹਿਲੇ ਦਿਨ ਲੱਖਾਂ ਲੋਕਾਂ ਨੇ ਰਾਮਲੱਲਾ ਦੇ ਦਰਸ਼ਨ ਕੀਤੇ। ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਇਸ ਦੌਰਾਨ ਇਹ ਯਕੀਨੀ ਬਣਾਉਣ ਲਈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੁਦ ਚਾਰਜ ਸੰਭਾਲ ਲਿਆ ਹੈ। ਇਸ ਦੌਰਾਨ ਝਗੜੇ ਵਿਚ ਇਕ ਸ਼ਰਧਾਲੂ ਬੇਹੋਸ਼ ਹੋ ਗਿਆ।

PunjabKesari

ਸੋਮਵਾਰ ਦੇਰ ਰਾਤ ਤੋਂ ਹੀ ਬਹੁਤ ਸਾਰੇ ਸੈਲਾਨੀ ਲਾਈਨ ਵਿਚ ਖੜ੍ਹੇ ਹੋ ਗਏ ਸਨ। ਰਾਮ ਮੰਦਰ ਦੇ ਦਰਵਾਜ਼ੇ ਮੰਗਲਵਾਰ ਸਵੇਰੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਭੀੜ ਵਧਣ ਲੱਗੀ ਅਤੇ ਲੋਕ ਮੁੱਖ ਦੁਆਰ ਵੱਲ ਵਧਣ ਲੱਗੇ। ਅੰਮ੍ਰਿਤਪਾਨ ਦੀ ਰਸਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਸੰਤਾਂ ਸਮੇਤ ਬੁਲਾਰਿਆਂ ਨੇ ਸ਼੍ਰੀ ਰਾਮ ਦੇ ‘ਦਰਸ਼ਨ’ ਕੀਤੇ।

 


 


sunita

Content Editor

Related News