ਖੁਲਾਸਾ : ਸ਼ਿਲਪਾ ਸ਼ੈਟੀ ਨੂੰ ਪਤੀ ਦੇ ਕਾਲੇ ਕਾਰੋਬਾਰ ਦੀ ਸੀ ਪੂਰੀ ਜਾਣਕਾਰੀ
Saturday, Jul 24, 2021 - 06:33 PM (IST)
ਮੁੰਬਈ : ਮੁੰਬਈ ਪੁਲਸ ਦੀ ਟੀਮ ਨੇ ਰਾਜ ਕੁੰਦਰਾ ਦੀ ਅਭਿਨੇਤਰੀ ਪਤਨੀ ਸ਼ਿਲਪਾ ਦੇ ਜੁਹੂ ਸਥਿਤ ਬੰਗਲੇ ’ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਸ਼ਿਲਪਾ ਸ਼ੈਟੀ ਕੁੰਦਰਾ ਦੀਆਂ ਕਈ ਕੰਪਨੀਆਂ ਵਿਚ ਪਾਰਟਨਰ ਹੈ ਅਤੇ ਉਨ੍ਹਾਂ ਨੂੰ ਇਸ ਐਪ ਅਤੇ ਇਸ ਦੇ ਕੰਟੈਂਟ ਬਾਰੇ ਪੂਰੀ ਜਾਣਕਾਰੀ ਸੀ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁੰਦਰਾ ਦੇ ਹਾਟਸ਼ਾਟਸ ਐਪ ਦੇ 20 ਲੱਖ ਤੋਂ ਵਧ ਸਬਸਕ੍ਰਾਈਬਰ ਸਨ। ਕੁੰਦਰਾ ਨੇ ਕਈ ਵਾਰ ਇਸ ਐਪ ਤੋਂ ਹੋਣ ਵਾਲੀ ਕਮਾਈ ਦੀ ਵੱਡੀ ਰਕਮ ਸ਼ਿਲਪਾ ਦੇ ਬੈਂਕ ਖਾਤੇ ਵਿਚ ਵੀ ਮੰਗਵਾਈ ਸੀ। ਸ਼ਿਲਪਾ ਨੇ ਜਾਣਬੁੱਝ ਕੇ ਪਤੀ ਦੇ ਗਲਤ ਕੰਮ ਦੀ ਜਾਣਕਾਰੀ ਲੁਕਾਈ।
ਇਹ ਵੀ ਪੜ੍ਹੋ : 9 ਕਰੋੜ ’ਚ 121 ਡਰਟੀ ਵੀਡੀਓਜ਼ ਵੇਚਣ ਦੀ ਤਿਆਰੀ ’ਚ ਸੀ ਰਾਜ ਕੁੰਦਰਾ
ਸ਼ਿਲਪਾ ਸ਼ੈਟੀ ਬੋਲੀ–ਮੈਂ ਜੀਵਨ ਨੂੰ ਲੈ ਕੇ ਪ੍ਰੇਸ਼ਾਨ ਨਹੀਂ ਹੋਣਾ
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਇਸ ਮੁੱਦੇ ’ਤੇ ਆਪਣੀ ਚੁੱਪ ਤੋੜੀ। ਸ਼ਿਲਪਾ ਸ਼ੈਟੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਕਿਤਾਬ ਵਿਚੋਂ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ–ਗੁੱਸੇ ਵਿਚ ਪਿੱਛੇ ਮੁੜ ਕੇ ਨਾ ਦੇਖੋ, ਜਾਂ ਡਰ ਕਾਰਨ ਅੱਗੇ ਨਾ ਦੇਖੋ ਸਗੋਂ ਜਾਗਰੂਕਤਾ ਨਾਲ ਦੇਖੋ। ਪੋਸਟ ਵਿਚ ਅੱਗੇ ਲਿਖਿਆ ਗਿਆ ਹੈ-ਮੈਂ ਇਕ ਡੂੰਘੀ ਸਾਹ ਲੈਂਦੀ ਹਾਂ ਕਿਉਂਕਿ ਮੈਂ ਕਿਸਮਤਵਾਲੀ ਹਾਂ ਕਿ ਜ਼ਿੰਦਾ ਹਾਂ। ਮੈਂ ਬੀਤੇ ਵਿਚ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੀ ਹਾਂ ਅਤੇ ਭਵਿੱਖ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਅੱਜ ਮੈਂ ਜੀਵਨ ਨੂੰ ਲੈ ਕੇ ਪ੍ਰੇਸ਼ਾਨ ਨਹੀਂ ਹੋਣਾ ਹੈ।
ਦੱਸਣਯੋਗ ਹੈ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ ਸੁਰਖ਼ੀਆਂ ’ਚ ਹਨ। ਰਾਜ ’ਤੇ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਐਪਸ ’ਤੇ ਅਪਲੋਡ ਕਰਨ ਦਾ ਦੋਸ਼ ਹੈ। ਇਸ ਵਿਚਾਲੇ ਉਸ ਨੂੰ ਲੈ ਕੇ ਲਗਾਤਾਰ ਇਕ ਤੋਂ ਬਾਅਦ ਇਕ ਵੱਡੇ ਖ਼ੁਲਾਸੇ ਹੋ ਰਹੇ ਹਨ। ਇਸ ਵਿਚਾਲੇ ਪਤਾ ਲੱਗਾ ਹੈ ਕਿ ਰਾਜ ਕੁੰਦਰਾ ਨੇ ਇਸ ਮਾਮਲੇ ਤੋਂ ਬਚਣ ਲਈ ਮੁੰਬਈ ਪੁਲਸ ਨੂੰ 25 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।
ਅਸਲ ’ਚ ਰਾਜ ਕੁੰਦਰਾ ਦੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਐਂਟੀ ਕਰੱਪਸ਼ਨ ਬਿਊਰੋ ਨੂੰ ਇਕ ਮੇਲ ਹਾਸਲ ਹੋਈ ਹੈ, ਜਿਸ ’ਚ ਦੋਸ਼ ਹੈ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਪੁਲਸ ਅਧਿਕਾਰੀਆਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਹੈ। ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਰਾਰ ਦੋਸ਼ੀ ਯਸ਼ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਪੁਲਸ ਪਹਿਲਾਂ ਹੀ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ।
ਇਹ ਵੀ ਪੜ੍ਹੋ : ਰੋਜ਼ਾਨਾ 10 ਲੱਖ ਤੋਂ ਵੱਧ ਕਮਾਉਂਦਾ ਸੀ ਰਾਜ ਕੁੰਦਰਾ, ਸ਼ਰਲਿਨ ਤੇ ਪੂਨਮ ਪਾਂਡੇ ਨੇ ਕੀਤੇ ਵੱਡੇ ਖੁਲਾਸੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ