ਰਾਜ ਕੁੰਦਰਾ ਦੇ ਹੱਕ ’ਚ ਸ਼ਿਲਪਾ ਸ਼ੈੱਟੀ, ਕਿਹਾ- ‘ਮੇਰਾ ਪਤੀ ਅਸ਼ਲੀਲ ਨਹੀਂ ਇਰਾਟਿਕ ਫ਼ਿਲਮਾਂ ਬਣਾਉਂਦੈ’
Monday, Jul 26, 2021 - 03:45 PM (IST)
ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਐਪ ਰਾਹੀਂ ਫੈਲਾਉਣ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ। ਸ਼ੁੱਕਰਵਾਰ ਸ਼ਾਮ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਜ ਤੇ ਸ਼ਿਲਪਾ ਨੂੰ ਆਹਮੋ-ਸਾਹਮਣੇ ਬਿਠਾ ਕੇ 6 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਸਬੰਧੀ ਅਦਾਕਾਰਾ ਦੇ ਬਿਆਨ ਵੀ ਦਰਜ ਕੀਤੇ।
ਸ਼ਿਲਪਾ ਸ਼ੈੱਟੀ ਨੇ ਕੀਤਾ ਕਾਰੋਬਾਰ ’ਚ ਸ਼ਾਮਲ ਹੋਣ ਤੋਂ ਇਨਕਾਰ
ਮਿਡ-ਡੇਅ ਦੀ ਇਕ ਰਿਪੋਰਟ ਅਨੁਸਾਰ ਸ਼ਿਲਪਾ ਸ਼ੈੱਟੀ ਨੇ ਅਸ਼ਲੀਲ ਫ਼ਿਲਮਾਂ ਦੇ ਕਾਰੋਬਾਰ ’ਚ ਸ਼ਾਮਲ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਸ਼ਿਲਪਾ ਨੇ ਜਾਂਚ ਟੀਮ ਨੂੰ ਆਪਣਾ ਬਿਆਨ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਪਤੀ ਰਾਜ ਦੀਆਂ ਹੌਟ ਸ਼ਾਟ ਐਪ ’ਤੇ ਉਪਲੱਬਧ ਫ਼ਿਲਮਾਂ ਓ. ਟੀ. ਟੀ. ਪਲੇਟਫਾਰਮਜ਼ ਦੀਆਂ ਫ਼ਿਲਮਾਂ ਨਾਲੋਂ ਘੱਟ ਅਸ਼ਲੀਲ ਹਨ।
ਇਹ ਖ਼ਬਰ ਵੀ ਪੜ੍ਹੋ : ਕ੍ਰਾਈਮ ਬ੍ਰਾਂਚ ਨੂੰ ਰਾਜ ਕੁੰਦਰਾ ਦੇ ਦਫ਼ਤਰ ’ਚੋਂ ਮਿਲੀ ਖੁਫ਼ੀਆ ਅਲਮਾਰੀ, ਨਵੇਂ ਖ਼ੁਲਾਸੇ ਹੋਣ ਦੀ ਸੰਭਾਵਨਾ
ਉਨ੍ਹਾਂ ਕਿਹਾ ਕਿ ਕੁੰਦਰਾ ਇਰਾਟਿਕ ਫ਼ਿਲਮਾਂ ਬਣਾਉਂਦਾ ਹੈ ਨਾ ਕਿ ਅਸ਼ਲੀਲ।
ਸ਼ਿਲਪਾ ਸ਼ੈੱਟੀ ਦੇ ਬੈਂਕ ਖ਼ਾਤਿਆਂ ਦੀ ਕੀਤੀ ਜਾਵੇਗੀ ਜਾਂਚ
ਜਾਂਚ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਸ਼ਿਲਪਾ ਸ਼ੈੱਟੀ ਦੀ ਇਸ ਕੇਸ ’ਚ ਸ਼ਾਮਲ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਈ-ਟਾਈਮਜ਼ ਅਨੁਸਾਰ ਅਦਾਕਾਰਾ ਦੇ ਘੇਰੇ ’ਚ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਉਸ ਨੇ ਵੀਆਨ ਇੰਡਸਟਰੀਜ਼ ’ਚ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਰਿਪੋਰਟ ਅਨੁਸਾਰ ਸ਼ਿਲਪਾ ਦੇ ਬੈਂਕ ਖ਼ਾਤੇ ਦੀ ਵੀ ਇਸ ਮਾਮਲੇ ’ਚ ਜਾਂਚ ਕੀਤੀ ਜਾਵੇਗੀ। ਕ੍ਰਾਈਮ ਬ੍ਰਾਂਚ ਇਹ ਪਤਾ ਲਗਾਏਗੀ ਕਿ ਅਦਾਕਾਰਾ ਨੇ ਕੰਪਨੀ ਦੀ ਡਾਇਰੈਕਟਰ ਵਜੋਂ ਕਿੰਨਾ ਸਮਾਂ ਕੰਮ ਕੀਤਾ ਹੈ।
ਨੋਟ– ਸ਼ਿਲਪਾ ਸ਼ੈੱਟੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।