ਗੋਆ ਦੇ ਇਸ ਮਹਿੰਗੇ ਹੋਟਲ ''ਚ ਰੁਕੀ ਹੈ ਸ਼ਿਲਪਾ ਸ਼ੈੱਟੀ, ਇਕ ਰਾਤ ਦਾ ਕਿਰਾਇਆ ਕਰ ਦੇਵੇਗਾ ਹੈਰਾਨ

Wednesday, Oct 20, 2021 - 05:42 PM (IST)

ਗੋਆ ਦੇ ਇਸ ਮਹਿੰਗੇ ਹੋਟਲ ''ਚ ਰੁਕੀ ਹੈ ਸ਼ਿਲਪਾ ਸ਼ੈੱਟੀ, ਇਕ ਰਾਤ ਦਾ ਕਿਰਾਇਆ ਕਰ ਦੇਵੇਗਾ ਹੈਰਾਨ

ਮੁੰਬਈ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਗੋਆ ਵਿਚ ਸਮਾਂ ਬਿਤਾ ਰਹੀ ਹੈ। ਉਹ ਕੰਮ ਤੋਂ ਛੁੱਟੀ ਲੈ ਕੇ ਛੁੱਟੀਆਂ ਮਨਾਉਣ ਗਈ ਹੈ। ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਆਪਣੀਆਂ ਉਥੋਂ ਤਸਵੀਰਾਂ ਵੀ ਸ਼ੇਅਰ ਕਰ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਹੋਟਲ 'ਚ ਸ਼ਿਲਪਾ ਸ਼ੈੱਟੀ ਗੋਆ ਵਿਚ ਠਹਿਰੀ ਹੈ, ਅਦਾਕਾਰਾ ਨੇ ਆਪਣੀ ਪੋਸਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ।

PunjabKesari

ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਆਪਣੀ ਅਤੇ ਹੋਟਲ ਦੇ ਨਾਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰ ਵਿਚ ਸ਼ਿਲਪਾ ਸ਼ੈੱਟੀ ਇਕ ਪ੍ਰਿੰਟਿਡ ਡਰੈੱਸ ਵਿਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਦਿੱਗਜ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਗੋਆ ਦੇ ਲਗਜ਼ਰੀ ਮੈਨਸ਼ਨਹੌਸ ਹੋਟਲ 'ਚ ਰਹਿ ਰਹੀ ਹੈ।

PunjabKesari
ਮੈਂਸ਼ਨਹੌਸ ਹੋਟਲ ਦੀ ਵੈਬਸਾਈਟ ਅਨੁਸਾਰ ਇਸ ਹੋਟਲ 'ਚ ਚਾਰ ਤਰ੍ਹਾਂ ਦੇ ਕਮਰੇ ਉਪਲੱਬਧ ਹਨ। ਜਿਸ 'ਚ ਡੀਲਕਸ ਪੂਲ ਐਕਸੈਸ ਰੂਮ, ਸੁਪੀਰੀਅਰ ਪੂਲ ਐਕਸੈਸ ਸੂਟ, ਸੁਪੀਰੀਅਰ ਜੈਕੂਜ਼ੀ ਸੂਟ ਅਤੇ ਡੀਲਕਸ ਪਲੰਜ ਪੂਲ ਹੈ। ਡੀਲਕਸ ਪੂਲ ਐਕਸੈਸ ਰੂਮ ਉਨ੍ਹਾਂ ਸਾਰਿਆਂ 'ਚੋਂ ਸਭ ਤੋਂ ਸਸਤਾ ਹੈ। ਇਸ ਦੀ ਕੀਮਤ ਪ੍ਰਤੀ ਰਾਤ 18,000 ਹੈ ਹਾਲਾਂਕਿ ਆਫ-ਸੀਜ਼ਨ 'ਚ ਰੇਟ ਘੱਟ ਹੁੰਦੇ ਹਨ। ਸ਼ਿਲਪਾ ਸ਼ੈੱਟੀ ਆਪਣੀ ਗੋਆ ਛੁੱਟੀਆਂ 'ਤੇ ਬਹੁਤ ਸਾਰਾ ਪੈਸਾ ਖਰਚ ਕਰ ਰਹੀ ਹੈ।


author

Aarti dhillon

Content Editor

Related News