'ਸੁਪਰ ਡਾਂਸਰ ਚੈਪਟਰ 4' 'ਚ ਸ਼ਿਲਪਾ ਸ਼ੈੱਟੀ ਨੇ ਲੁੱਟੀ ਮਹਿਫ਼ਲ, ਸਾਹਮਣੇ ਆਇਆ ਜ਼ਬਰਦਸਤ ਪ੍ਰੋਮੋ

Thursday, Aug 19, 2021 - 03:57 PM (IST)

'ਸੁਪਰ ਡਾਂਸਰ ਚੈਪਟਰ 4' 'ਚ ਸ਼ਿਲਪਾ ਸ਼ੈੱਟੀ ਨੇ ਲੁੱਟੀ ਮਹਿਫ਼ਲ, ਸਾਹਮਣੇ ਆਇਆ ਜ਼ਬਰਦਸਤ ਪ੍ਰੋਮੋ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਸਮੇਂ ਤੋਂ ਕਾਫ਼ੀ ਮੁਸ਼ਕਿਲਾਂ 'ਚ ਘਿਰੀ ਨਜ਼ਰ ਆਈ। ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 4' ਦੀ ਸ਼ੂਟਿੰਗ 'ਤੇ ਨਹੀਂ ਜਾ ਰਹੀ ਸੀ ਪਰ ਹੁਣ ਉਨ੍ਹਾਂ ਦੇ ਫੈਨਜ਼ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ ਕਿ ਉਹ ਜਲਦ ਹੀ ਇਕ ਵਾਰ ਫਿਰ 'ਸੁਪਰ ਡਾਂਸਰ ਚੈਪਟਰ 4' ਨੂੰ ਜੱਜ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਜਿਥੇ ਸੈੱਟ 'ਤੇ ਜਾਂਦੇ ਹੋਏ ਸ਼ਿਲਪਾ ਦਾ ਵੀਡੀਓ ਸਾਹਮਣੇ ਆਇਆ ਸੀ, ਉਥੇ ਹੀ ਹੁਣ 'ਸੁਪਰ ਡਾਂਸਰ ਚੈਪਟਰ 4' ਦਾ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਸ਼ਿਲਪਾ ਸ਼ੈੱਟੀ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

'ਸੁਪਰ ਡਾਂਸਰ ਚੈਪਟਰ 4' ਦਾ ਨਵਾਂ ਪ੍ਰੋਮੋ ਸੋਨੀ ਟੀ. ਵੀ. ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲਾ ਐਪੀਸੋਡ ਅਮਰਕਥਾਵਾਂ ਦੇ ਰੌਚਕ ਕਿੱਸਿਆਂ 'ਤੇ ਅਧਾਰਿਤ ਹੋਵੇਗਾ। ਸ਼ਿਲਪਾ ਦੇ ਨਾਲ ਗੀਤਾ ਕਪੂਰ ਵੀ ਬੱਚਿਆਂ ਦੇ ਡਾਂਸ ਦੀ ਖ਼ੂਬ ਸਰਾਹਨਾ ਕਰਦੀ ਨਜ਼ਰ ਆ ਰਹੀ ਹੈ। ਪ੍ਰੋਮੋ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਦੇ ਚਾਹੁਣ ਵਾਲਿਆਂ ਨੂੰ 'ਅਮਰਚਰਿੱਤਰ ਕਥਾ ਸਪੈਸ਼ਲ' ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਸ਼ਿਲਪਾ ਸ਼ੈੱਟੀ ਇਸ ਵੀਕਐਂਡ ਤੋਂ ਹੀ ਸੋਨੀ ਟੀ. ਵੀ. 'ਤੇ ਦੁਬਾਰਾ ਜੱਜ ਵਜੋਂ ਨਜ਼ਰ ਆਵੇਗੀ। ਸ਼ਿਲਪਾ ਸ਼ੈੱਟੀ ਦੀ ਵਾਪਸੀ ਦੇ ਐਪੀਸੋਡਸ 'ਚ ਹਾਲ ਹੀ 'ਚ ਸਮਾਪਤ ਹੋਈ 'ਇੰਡੀਅਨ ਆਈਡਲ 12' ਦੇ ਚੋਟੀ ਦੇ 6 ਫਾਈਨਲਿਸਟ ਸ਼ਾਮਲ ਵੀ ਹੋਣਗੇ। 


author

sunita

Content Editor

Related News