ਲੱਤ ’ਚ ਫ਼ਰੈਕਚਰ ਹੋਣ ਦੇ ਬਾਵਜੂਦ ਜਿਮ ਪਹੁੰਚੀ ਸ਼ਿਲਪਾ ਸ਼ੈੱਟੀ, ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਵਰਕਆਊਟ

Monday, Aug 29, 2022 - 01:54 PM (IST)

ਲੱਤ ’ਚ ਫ਼ਰੈਕਚਰ ਹੋਣ ਦੇ ਬਾਵਜੂਦ ਜਿਮ ਪਹੁੰਚੀ ਸ਼ਿਲਪਾ ਸ਼ੈੱਟੀ, ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਵਰਕਆਊਟ

ਬਾਲੀਵੁੱਡ ਡੈਸਕ- ਸ਼ਿਲਪਾ ਸ਼ੈੱਟੀ ਦੀ ਫ਼ਿਟਨੈੱਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹਾਲ ਹੀ ’ਚ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫ਼ੋਰਸ’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਲੱਤ ਫ਼ਰੈਕਚਰ ਹੋ ਗਈ ਸੀ। ਆਮਤੌਰ ’ਤੇ ਲੋਕ ਅਜਿਹੀ ਹਾਲਤ ’ਚ ਬੈੱਡ ਰੈਸਟ ਕਰਦੇ ਹਨ ਪਰ ਸ਼ਿਲਪਾ ਅਜਿਹਾ ਕਰਨ ਲਈ ਤਿਆਰ ਨਹੀਂ ਹੈ। 

PunjabKesari

ਇਹ ਵੀ ਪੜ੍ਹੋ : ਪਿਤਾ ਦੇ ਨਕਸ਼ੇ ਕਦਮ ’ਤੇ ਵਿਆਨ ਰਾਜ ਕੁੰਦਰਾ : ​​10 ਸਾਲ ਦੀ ਉਮਰ ’ਚ ਬਣਿਆ ਸ਼ਿਲਪਾ ਸ਼ੈੱਟੀ ਲਾਡਲਾ ‘ਬਿਜ਼ਨੈੱਸਮੈਨ’

ਹਾਲ ਹੀ ’ਚ ਅਦਾਕਾਰਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਹੈ। ਵੀਡੀਓ ’ਚ ਅਦਾਕਾਰਾ ਵ੍ਹੀਲ ਚੇਅਰ ’ਤੇ ਜਿਮ ’ਚ ਬੈਠੀ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਅਦਾਕਾਰਾ  ਹੱਥ ’ਚ ਡੰਬਲ ਚੁੱਕਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦੇ ਹੌਸਲੇ ਦੀ ਤਾਰੀਫ਼ ਕਰ ਰਿਹਾ ਹੈ ਅਤੇ ਵੀਡੀਓ ਨੂੰ ਕਾਫ਼ੀ ਪਸੰਕ ਕਰ ਰਹੇ ਹਨ।

ਤੁਸੀਂ ਵੀਡੀਓ ’ਚ ਦੇਖ  ਸਕਦੇ ਹੋ ਅਦਾਕਾਰਾ ਵੀਡੀਓ ’ਚ ਬੋਲ ਰਹੀ ਹੈ ਕਿ ਲੁੱਕ ਟੁੱਟੀ ਹੈ, ਹੱਥ ਨਹੀਂ, ਵੇਟ ਨਾਲ ਹੀ ਹੋਵੇਗਾ।’ ਇਹ ਵੀਡੀਓ ਅਦਾਕਾਰਾ ਦੀ ਵਾਇਰਲ ਹੋ ਰਹੀ ਹੈ। ਅਦਾਕਾਰਾ ਨੂੰ ਇਸ ਸਮੇਂ ਦੌਰਾਨ ਕਈ ਵਾਰ ਦੇਖਿਆ ਗਿਆ ਹੈ। ਦਰਅਸਲ ਜ਼ਖਮੀ ਹੋਣ ਦੇ ਬਾਵਜੂਦ ਸ਼ਿਲਪਾ ਆਪਣੇ ਕੰਮ ਦੀ ਪ੍ਰਤੀਬੱਧਤਾ ਨੂੰ ਪੂਰਾ ਕਰ ਰਹੀ ਹੈ। ਹਾਲ ਹੀ ’ਚ  ਬੀਤੀ ਰਾਤ ਅਦਾਕਾਰਾ ਇਕ ਇਵੈਂਟ ’ਚ ਪਹੁੰਚੀ ਸੀ। ਸ਼ਿਲਪਾ ਆਪਣੀ ਲੱਤ ’ਤੇ ਪਲਾਸਟਰ ਲਗਾਏ ਹੋਏ ਵ੍ਹੀਲਚੇਅਰ ’ਤੇ ਬੈਠੀ ਹੋਈ ਸੀ।

PunjabKesari

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’

ਸ਼ਿਲਪਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਫ਼ਿਲਮੀ ਪਰਦੇ ਤੋਂ ਇਲਾਵਾ ਕਈ ਰਿਐਲਿਟੀ ਸ਼ੋਅਜ਼ ’ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫ਼ੋਰਸ’ ਐਮਾਜ਼ੋਨ ਪ੍ਰਾਈਮ ’ਤੇ ਪ੍ਰਸਾਰਿਤ ਕੀਤੀ ਜਾਵੇਗੀ। ਇਸ ਵੈੱਬ ਸੀਰੀਜ਼ ’ਚ ਸ਼ਿਲਪਾ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਨਜ਼ਰ ਆਉਣਗੇ।


author

Shivani Bassan

Content Editor

Related News