ਸ਼ਿਲਪਾ ਸ਼ੈੱਟੀ ਦੀਆਂ ਲਿੰਗਰਾਜ ਮੰਦਰ ’ਚ ਤਸਵੀਰਾਂ ਵਾਇਰਲ, ਸੇਵਾਦਾਰ ਤੇ ਸੁਪਰਵਾਈਜ਼ਰ ਨੂੰ ਨੋਟਿਸ
Wednesday, Oct 30, 2024 - 12:39 PM (IST)
ਭੁਵਨੇਸ਼ਵਰ - ਓਡਿਸ਼ਾ ਦੇ ਭੁਵਨੇਸ਼ਵਰ ’ਚ ਲਿੰਗਰਾਜ ਮੰਦਰ ਪ੍ਰਸ਼ਾਸਨ ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਇਕ ਸੇਵਾਦਾਰ ਅਤੇ ਇਕ ਸੁਪਰਵਾਈਜ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮੰਦਰ ਅੰਦਰ ਫੋਟੋਆਂ ਖਿੱਚਣ ’ਤੇ ਪਾਬੰਦੀ ਹੈ। ਸ਼ਿਲਪਾ ਸ਼ੈੱਟੀ ਨੂੰ ਮੰਦਰ ਕੰਪਲੈਕਸ ਵਿਚ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ, ਇਸ ਗੱਲ ਨੂੰ ਲੈ ਕੇ ਸ਼ਰਧਾਲੂਆਂ ਵਿਚ ਨਾਰਾਜ਼ਗੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ
ਸੂਤਰਾਂ ਨੇ ਦੱਸਿਆ ਕਿ ਸ਼ਿਲਪਾ ਸ਼ੈੱਟੀ ਸੋਮਵਾਰ ਨੂੰ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਰਾਜ ਦੀ ਰਾਜਧਾਨੀ ਵਿਚ ਸੀ ਅਤੇ ਸ਼ਾਮ ਨੂੰ ਮੰਦਰ ਗਈ। ਭੁਵਨੇਸ਼ਵਰ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ (ਏ. ਡੀ. ਐੱਮ.) ਅਤੇ ਮੰਦਰ ਪ੍ਰਸ਼ਾਸਨ ਦੇ ਇੰਚਾਰਜ ਰੁਦਰ ਨਰਾਇਣ ਮੋਹੰਤੀ ਨੇ ਦੱਸਿਆ ਕਿ ਇਸ ਸਬੰਧੀ ਇਕ ਸੇਵਾਦਾਰ ਅਤੇ ਇਕ ਸੁਪਰਵਾਈਜ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 7 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਮੋਹੰਤੀ ਨੇ ਦੱਸਿਆ ਕਿ ਦੋਵੇਂ ਅਭਿਨੇਤਰੀ ਨਾਲ ਤਸਵੀਰਾਂ ’ਚ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।