ਪਿਆਰ ਦੇ ਸ਼ਹਿਰ ਪੈਰਿਸ ’ਚ ਸ਼ਿਲਪਾ ਪਤੀ ਰਾਜ ਨਾਲ ਆਈ ਨਜ਼ਰ, ਆਈਫ਼ਲ ਟਾਵਰ ਦੇ ਸਾਹਮਣੇ ਦਿੱਤੇ ਖ਼ੂੂਬਸੂਰਤ ਪੋਜ਼

07/05/2022 12:16:27 PM

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਪਤੀ ਰਾਜ ਕੁੰਦਰਾ, ਮਾਂ ਸੁਨੰਦਾ ਸ਼ੈੱਟੀ, ਭੈਣ ਸ਼ਮਿਤਾ ਸ਼ੈੱਟੀ ਅਤੇ ਦੋਵੇਂ ਬੱਚਿਆਂ ਵਿਆਨ ਅਤੇ ਸਮੀਸ਼ਾ ਨਾਲ ਪੈਰਿਸ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਸ਼ਿਲਪਾ ਇਸ ਛੁੱਟੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ ਇੰਸਟਾਗ੍ਰਾਮ ’ਤੇ ਸਾਂਝੀਆਂ ਕਰ ਰਹੀ ਹੈ। ਇਸ ਦੌਰਾਨ ਸ਼ਿਲਪਾ ਨੇ ਪਤੀ ਰਾਜ ਕੁੰਦਰਾ ਨਾਲ ਇਕ ਬਹੁਤ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ :  ‘ਏਕ ਵਿਲੇਨ ਰਿਟਰਨਜ਼’ ਦਾ ਪਹਿਲਾਂ ਗੀਤ ‘ਗਲੀਆਂ ਰਿਟਰਨਜ਼’ ਹੋਇਆ ਰਿਲੀਜ਼, ਯੂਜ਼ਰਸ ਨੇ ਦਿੱਤੀ ਆਪਣੀ ਪ੍ਰਤੀਕਿਰਿਆ

ਸਾਹਮਣੇ ਆਈਆਂ ਤਸਵੀਰਾਂ ’ਚ ਸ਼ਿਲਪਾ-ਰਾਜ ਕੁੰਦਰਾ ਨੂੰ ਆਈਫ਼ਲ ਟਾਵਰ ਦੇ ਸਾਹਮਣੇ ਰੋਮਾਂਟਿਕ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਸ਼ਿਲਪਾ ਨੇ ਇੰਸਟਾ ਸਟੋਰੀ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸ਼ਿਲਪਾ ਆਈਫ਼ਲ ਟਾਵਰ ਦੇ ਸਾਹਮਣੇ ਖੜ੍ਹੀ ਹੈ ਅਤੇ ਸੈਲਫ਼ੀ ਲੈ ਰਹੀ ਹੈ।

PunjabKesari

ਇਸ ਦੇ ਨਾਲ ਹੀ ਦੂਸਰੀ ਤਸਵੀਰ ’ਚ ਉਹ ਪਤੀ ਰਾਜ ਕੁੰਦਰਾ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ’ਚ ਸ਼ਿਲਪਾ ਕੈਮਰੇ ਦੇ ਵੱਲ ਦੇਖ ਰਹੀ ਹੈ ਅਤੇ ਆਪਣੇ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਰਾਜ ਪਤਨੀ ਨੂੰ ਪਿਆਰ ਨਾਲ ਦੇਖ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ’ਚ ਲਿਖਿਆ ਕਿ ‘parisdiaries।’  ਇਸ ਦੇ ਨਾਲ ਸ਼ਿਲਪਾ ਨੇ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ।

 

ਇਹ ਵੀ ਪੜ੍ਹੋ : ਬਿਗ ਬਾਸ OTT ਤੋਂ ਕਰਨ ਦਾ ਪੱਤਾ ਸਾਫ਼, ਕੋਣ ਹੋਵੇਗਾ ਨਵੇਂ ਸੀਜਨ ਦਾ ਹੋਸਟ

ਸ਼ਿਲਪਾ ਸ਼ੈੱਟੀ ਦੇ ਫ਼ਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਸ਼ਿਲਪਾ ਨੂੰ ਹਾਲ ਹੀ ’ਚ ਫ਼ਿਲਮ ‘ਨਿਕੰਮਾ’ ’ਚ ਦੇਖਿਆ ਗਿਆ ਸੀ। ਫ਼ਿਲਮ ’ਚ ਅਭਿਮਨਿਊ ਦਸਾਨੀ ਅਤੇ ਸ਼ਰਲੀ ਸੇਤੀਆ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਇਹ ਫ਼ਿਲਮ ਸਿਨੇਮਾਘਰਾਂ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਸ਼ਿਲਪਾ ਜਲਦ ਹੀ ‘ਸੁੱਖੀ’ ’ਚ ਨਜ਼ਰ ਆਵੇਗੀ।

 

ਇਸ ਤੋਂ ਇਲਾਵਾ ਸ਼ਿਲਪਾ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫ਼ੋਰਸ’ ’ਚ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ’ਚ ਅਦਾਕਾਰ ਸਿਧਾਰਥ ਮਲਹੋਤਰਾ ਨੇ ਵੀ ਓ.ਟੀ.ਟੀ ਡੈਬਿਊ ਕੀਤਾ ਹੈ। ਇਹ 8 ਪਾਰਟ ਵਾਲੀ ਸੀਰੀਜ਼ ਹੈ ਅਤੇ ਅਗਲੇ ਸਾਲ ਐਮਾਜ਼ਾਨ ਪ੍ਰਾਈਮ ਵੀਡੀਓ’ਤੇ ਸਟ੍ਰੀਮ ਕਰੇਗੀ।


Anuradha

Content Editor

Related News