ਸ਼ਿਖਰ ਧਵਨ ’ਤੇ ਚੜ੍ਹਿਆ ਜੱਸ ਬਾਜਵਾ ਦੇ ਇਸ ਗੀਤ ਦਾ ਸਰੂਰ, ਵੀਡੀਓ ਹੋਈ ਵਾਇਰਲ

Saturday, Nov 14, 2020 - 02:24 PM (IST)

ਸ਼ਿਖਰ ਧਵਨ ’ਤੇ ਚੜ੍ਹਿਆ ਜੱਸ ਬਾਜਵਾ ਦੇ ਇਸ ਗੀਤ ਦਾ ਸਰੂਰ, ਵੀਡੀਓ ਹੋਈ ਵਾਇਰਲ

ਜਲੰਧਰ (ਬਿਊਰੋ)– ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਸ਼ਿਖਰ ਧਵਨ ਨੂੰ ਪੰਜਾਬੀ ਗੀਤ ਸੁਣਨੇ ਬੇਹੱਦ ਪਸੰਦ ਹੈ ਤੇ ਪੰਜਾਬੀ ਗੀਤਾਂ ’ਤੇ ਅਕਸਰ ਉਹ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਹਾਲ ਹੀ ’ਚ ਵੀ ਸ਼ਿਖਰ ਨੇ ਇਕ ਵੀਡੀਓ ਪੰਜਾਬੀ ਗੀਤ ’ਤੇ ਬਣਾਇਆ ਹੈ, ਜੋ ਉਨ੍ਹਾਂ ’ਤੇ ਕਾਫੀ ਢੁੱਕਦਾ ਹੈ।

ਸ਼ਿਖਰ ਨੇ ਜਿਸ ਨੇ ਪੰਜਾਬੀ ਗੀਤ ’ਤੇ ਵੀਡੀਓ ਬਣਾਇਆ ਹੈ, ਉਹ ਹੈ ਜੱਸ ਬਾਜਵਾ ਦਾ ‘ਗੱਭਰੂ ਨੀਂ ਬੋਲਦਾ’। ਇਸ ਵੀਡੀਓ ’ਚ ਸ਼ਿਖਰ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤਕ 1.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Shikhar Dhawan (@shikhardofficial)

ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੋ ਮਹੀਨਿਆਂ ਦੇ ਦੌਰੇ ’ਤੇ ਆਸਟਰੇਲੀਆ ਪਹੁੰਚ ਚੁੱਕੀ ਹੈ। ਸ਼ਿਖਰ ਧਵਨ ਵੀ ਆਪਣੀ ਟੀਮ ਨਾਲ ਆਸਟਰੇਲੀਆ ’ਚ ਮੈਚ ਖੇਡਦੇ ਦਿਖਾਈ ਦੇਣਗੇ।


author

Rahul Singh

Content Editor

Related News