''ਸ਼ੇਰਸ਼ਾਹ'' ਲਈ ਸਿਧਾਰਥ ਨੇ ਲਏ ਕਰੋੜਾਂ ਰੁਪਏ, ਕਿਆਰਾ ਅਡਵਾਨੀ ਸਣੇ ਜਾਣੋ ਸਭ ਦੀ ਫੀਸ

08/26/2021 10:47:55 AM

ਮੁੰਬਈ (ਬਿਊਰੋ) : ਨਿਰਦੇਸ਼ਕ ਵਿਸ਼ਨੂ ਵਰਧਨ ਦੀ ਫ਼ਿਲਮ 'ਸ਼ੇਰਸ਼ਾਹ' ਉਸ ਕੈਪਟਨ ਬੱਤਰਾ ਦੀ ਬਹਾਦਰੀ ਅਤੇ ਦਲੇਰੀ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ 1999 ਦੀ ਕਾਰਗਿੱਲ ਜੰਗ ਦੌਰਾਨ ਆਪਣੇ ਆਖਰੀ ਸਾਹਾਂ ਤੱਕ ਪਾਕਿਸਤਾਨੀ ਅੱਤਵਾਦੀਆਂ ਵਿਰੁੱਧ ਲੜਾਈ ਲੜੀ ਸੀ। ਫ਼ਿਲਮ 'ਚ ਵਿਕਰਮ ਬਤਰਾ ਦੀ ਮੰਗੇਤਰ ਡਿੰਪਲ ਚੀਮਾ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ ਅਡਵਾਨੀ ਨੇ 'ਸ਼ੇਰਸ਼ਾਹ' ਫ਼ਿਲਮ ਲਈ ਚਾਰ ਕਰੋੜ ਰੁਪਏ ਫ਼ੀਸ ਲਈ ਹੈ। ਰਿਪੋਰਟਾਂ ਮੁਤਾਬਕ ਕੈਪਟਨ ਵਿਕਰਮ ਬਤਰਾ ਦਾ ਕਿਰਦਾਰ ਨਿਭਾਉਣ ਲਈ ਸਿਧਾਰਥ ਮਲਹੋਤਰਾ ਨੇ ਸੱਤ ਕਰੋੜ ਰੁਪਏ ਫ਼ੀਸ ਪ੍ਰਾਪਤ ਕੀਤੀ ਹੈ। ਅਦਾਕਾਰ ਸ਼ਿਵ ਪੰਡਿਤ ਫ਼ਿਲਮ ਸ਼ੇਰਸ਼ਾਹ 'ਚ ਲੈਫ਼ਟੀਨੈਂਟ ਸੰਜੀਵ ਜਿੰਮੀ ਜੰਵਾਲ ਦਾ ਕਿਰਦਾਰ ਨਿਭਾਉਂਦੇ ਦਿਖਾਈ ਦਿੰਦੇ ਹਨ। ਉਨ੍ਹਾਂ ਇਸ ਫ਼ਿਲਮ ਲਈ 45 ਲੱਖ ਰੁਪਏ ਲਏ ਹਨ। ਅਦਾਕਾਰ ਨਿਕੇਤਨ ਧੀਰ ਨੇ ਵੀ ਇਸ ਫ਼ਿਲਮ 'ਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਬਦਲੇ ਉਨ੍ਹਾਂ 35 ਲੱਖ ਰੁਪਏ ਪ੍ਰਾਪਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਰਕੁਲ ਪ੍ਰੀਤ ਸਿੰਘ ਤੇ ਰਾਣਾ ਡੱਗੂਬਾਤੀ ਸਣੇ 10 ਵੱਡੇ ਸਿਤਾਰੇ ਫਸੇ ਡਰੱਗ ਕੇਸ 'ਚ

ਵਿਕਰਮ ਬਤਰਾ ਦੇ ਦੋਸਤ ਨਾਇਬ ਸੂਬੇਦਾਰ ਬੰਸੀ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਨਿਲ ਚਰਨਜੀਤ ਨੇ ਵੀ ਆਪਣੀ ਅਦਾਕਾਰੀ ਦੇ ਮਿਹਨਤਾਨੇ ਵਜੋਂ 25 ਲੱਖ ਰੁਪਏ ਲਏ ਹਨ।ਫ਼ਿਲਮ 'ਚ ਵਿਕਰਮ ਬਤਰਾ ਦੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪਵਨ ਕਲਿਆਣ ਨੇ ਇਸ ਫ਼ਿਲਮ ਲਈ 50 ਲੱਖ ਰੁਪਏ ਦੀ ਫ਼ੀਸ ਲਈ ਹੈ। ਉੱਥੇ ਹੀ ਅੱਤਵਾਦੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾ ਮੀਰ ਸਰਵਰ ਨੇ 25 ਲੱਖ ਰੁਪਏ ਦੀ ਫ਼ੀਸ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਆਮਿਰ ਖ਼ਾਨ ਦੇ ਤਲਾਕ ’ਤੇ ਦੇਖੋ ਭਰਾ ਫੈਸਲ ਖ਼ਾਨ ਨੇ ਕੀ ਕਿਹਾ

ਦੱਸ ਦੇਈਏ ਕਿ ਡਿੰਪਲ ਚੀਮਾ ਨੇ ਕਾਰਗਿਲ ਜੰਗ 'ਚ ਵਿਕਰਮ ਦੀ ਸ਼ਹਾਦਤ ਤੋਂ ਬਾਅਦ ਕਦੇ ਵਿਆਹ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਕਿਆਰਾ ਅਡਵਾਨੀ ਨੇ ਇੱਕ ਇੰਟਰਵਿਊ 'ਚ ਕਿਹਾ, ''ਮੇਰੇ ਲਈ ਡਿੰਪਲ ਇੱਕ ਗੁੰਮਨਾਮ ਹੀਰੋਇਨ ਹੈ, ਜਿਸ ਨੇ ਆਪਣੇ ਪਿਆਰ ਲਈ ਜੰਗ ਲੜੀ ਅਤੇ ਆਪਣੀ ਜ਼ਿੰਦਗੀ 'ਚ ਆਈ ਹਰ ਚੁਣੌਤੀ ਦਾ ਆਪਣੀ ਪੂਰੀ ਤਾਕਤ ਨਾਲ ਸਾਹਮਣਾ ਕੀਤਾ।''

ਇਹ ਖ਼ਬਰ ਵੀ ਪੜ੍ਹੋ - ਤਾਲਿਬਾਨ ਦੀ ਗੋਲੀਬਾਰੀ 'ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

ਫ਼ਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਆਰਾ ਨੇ ਡਿੰਪਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਕਿਰਦਾਰ 'ਚ ਢਲਣ ਦੀ ਕੋਸ਼ਿਸ਼ ਕੀਤੀ। ਕਿਆਰਾ ਨੇ ਕਿਹਾ, ''ਜਦੋਂ ਮੈਂ ਉਨ੍ਹਾਂ ਨੂੰ ਸੁਣ ਰਹੀ ਸੀ। ਇਸ ਲਈ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਉਸ ਨੂੰ ਪਹਿਲਾਂ ਹੀ ਜਾਣਦੀ ਹੋਵਾਂ। ਮੈਂ ਮਹਿਸੂਸ ਕੀਤਾ ਕਿ ਮੈਂ ਫ਼ਿਲਮ ਰਾਹੀਂ ਉਸ ਦੀ ਜ਼ਿੰਦਗੀ ਦੀ ਯਾਤਰਾ ਦਾ ਹਿੱਸਾ ਹਾਂ। ਕਿਆਰਾ ਨੇ ਦੱਸਿਆ ਕਿ ਨਿਰਦੇਸ਼ਕ ਵਿਸ਼ਣੁਵਰਧਨ ਨੇ ਉਨ੍ਹਾਂ ਨੂੰ ਡਿੰਪਲ ਚੀਮਾ ਦੀ ਨਕਲ ਨਾ ਕਰਨ ਦੀ ਸਲਾਹ ਦਿੱਤੀ ਸੀ।''

ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਾਤਨ 'ਚ ਤਣਾਅਪੂਰਨ ਹਾਲਾਤ ਵੇਖ ਡਰੀ ਅਰਸ਼ੀ ਖ਼ਾਨ, ਲਿਆ ਵੱਡਾ ਫ਼ੈਸਲਾ


sunita

Content Editor

Related News