ਵਿੰਨੀਪੈਗ ''ਚ ਰੌਣਕਾਂ ਲਾਉਣਗੇ ਸ਼ੈਰੀ ਮਾਨ ਅਤੇ ਕੁਲਬੀਰ ਝਿੰਜਰ

Wednesday, Oct 02, 2024 - 03:57 PM (IST)

ਜਲੰਧਰ- ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰਿਆਂ 'ਚ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਂਦੇ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕੁਲਬੀਰ ਝਿੰਜਰ, ਜੋ ਕੈਨੇਡਾ ਦੇ ਵਿੰਨੀਪੈਗ 'ਚ ਜਲਦ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। 'ਯਾਰ ਅਣਮੁੱਲੇ ਇੰਟਰਟੇਨਮੈਂਟ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਸ਼ੋਅ ਦਾ ਆਯੋਜਨ 02 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 7.00 ਵਜੇ ਕਾਂਟੀਨੈਂਟਲ ਕੋਸਰਟ ਹਾਲ ਵਿੰਨੀਪੈਗ ਵਿਖੇ ਕੀਤਾ ਜਾਵੇਗਾ , ਜਿਸ ਨੂੰ ਲੈ ਕੇ ਇਸ ਖਿੱਤੇ ਦੇ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Sharry Mann (@sharrymaan)

 

ਵਿਦੇਸ਼ 'ਚ ਐਕਟਿਵ ਸ਼ੈਰੀ ਮਾਨ

ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਐਬਟਸਫੋਰਡ ਖਿੱਤੇ 'ਚ ਵਸੇਬਾ ਰੱਖਦੇ ਸ਼ੈਰੀ ਮਾਨ ਅੱਜ ਕਲ੍ਹ ਵਿਦੇਸ਼ੀ ਸ਼ੋਅਜ 'ਚ ਹੀ ਜਿਆਦਾਤਰ ਸਰਗਰਮ ਨਜ਼ਰ ਆ ਰਹੇ ਹਨ, ਉੱਥੇ ਗਾਹੇ ਬਗਾਹੇ ਉਨਾਂ ਵੱਲੋ ਸੰਗ਼ੀਤਕ ਜਗਤ 'ਚ ਅਪਣੀ ਉਪ-ਸਥਿਤੀ ਦਰਜ਼ ਕਰਵਾਈ ਜਾ ਰਹੀ ਹੈ ਪਰ ਪੰਜਾਬੀ ਸਿਨੇਮਾਂ ਦੇ ਖੇਤਰ 'ਚ ਉਨਾਂ ਦੀਆਂ ਸਰਗਰਮੀਆਂ ਕਾਫ਼ੀ ਘੱਟ ਨਜ਼ਰ ਆ ਰਹੀਆ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਅਤੇ ਪੰਜਾਬੀ ਮੰਨੋਰੰਜਨ ਉਦਯੋਗ 'ਚ ਉਨਾਂ ਦੀ ਆਮਦ ਨਾ ਬਰਾਬਰ ਹੀ ਰਹੀ ਹੈ ਹਾਲਾਂਕਿ ਕੁਝ ਵਿਵਾਦਾਂ 'ਚ ਉਨਾਂ ਦਾ ਨਾਮ ਜਰੂਰ ਜੁੜਿਆ ਰਿਹਾ ਹੈ, ਜਿਸ 'ਚ ਪਰਮੀਸ਼ ਵਰਮਾ ਨਾਲ ਸ਼ੋਸ਼ਲ ਮੀਡੀਆ ਉਪਰ ਸਾਹਮਣੇ ਆਇਆ ਝਗੜਾ ਵੀ ਸ਼ੁਮਾਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹਿਨਾ ਖ਼ਾਨ ਨੇ ਕੀਤਾ ਰੈਂਪ ਵਾਕ, ਫੈਨਜ਼ ਨੇ ਕਿਹਾ ਸ਼ੇਰਨੀ...

ਗ੍ਰੈਂਡ ਸ਼ੋਅ ਦੀਆਂ ਤਿਆਰੀਆਂ ਮੁੰਕਮਲ

ਓਧਰ ਦੂਜੇ ਪਾਸੇ ਉਕਤ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਗਾਇਕ ਕੁਲਬੀਰ ਝਿੰਜਰ ਦੀ ਗੱਲ ਕਰੀਏ ਤਾਂ ਉਹ ਵੀ ਵਿਦੇਸ਼ੀ ਸਟੇਜ਼ ਸ਼ੋਅਜ਼ ਨੂੰ ਜਿਆਦਾ ਤਰਜ਼ੀਹਤ ਦਿੰਦੇ ਨਜ਼ਰ ਆ ਰਹੇ ਹਨ , ਜਿੰਨਾਂ ਵੱਲੋ ਸਾਹਮਣੇ ਲਿਆਂਦੇ ਜਾ ਰਹੇ ਗੀਤਾਂ 'ਚ ਕਾਫ਼ੀ ਖੜੋਤ ਵੇਖਣ ਨੂੰ ਮਿਲ ਰਹੀ ਹੈ, ਜਦਕਿ ਲਾਈਵ ਕੰਸਰਟ 'ਚ ਉਨਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਸ਼ੋਅ, ਜਿਸ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋ ਮੁਕੰਮਲ ਕਰ ਲਈਆਂ ਗਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News