‘ਸ਼ੇਰਨੀ’ ਦਾ ਟਰੇਲਰ ਰਿਲੀਜ਼, ਜੰਗਲ ਦਾ ਟਾਈਗਰ ਬਣਿਆ ਮੁਸੀਬਤ, ਭਾਲ ’ਚ ਨਿਕਲੀ ਵਿਦਿਆ
Wednesday, Jun 02, 2021 - 02:19 PM (IST)
ਮੁੰਬਈ (ਬਿਊਰੋ)– ਅਦਾਕਾਰਾ ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਅਮਿਤ ਮਸੁਰਕਰ ਨੇ ਕੀਤਾ ਹੈ। ਇਹ ਫ਼ਿਲਮ ਇਸ ਮਹੀਨੇ ਦੀ 18 ਤਾਰੀਖ਼ ਨੂੰ ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤੀ ਜਾਵੇਗੀ। ਵਿਦਿਆ ਬਾਲਨ ਦੇ ਨਾਲ ਸ਼ਰਤ ਸਕਸੈਨਾ, ਮੁਕੁਲ ਚੱਢਾ, ਵਿਜੈ ਰਾਜ, ਇਲਾ ਅਰੁਣ, ਬ੍ਰਜੇਂਦਰ ਕਲਾ ਤੇ ਨੀਰਜ ਕਾਬੀ ਵਰਗੇ ਸਿਤਾਰੇ ਇਸ ਫ਼ਿਲਮ ’ਚ ਨਜ਼ਰ ਆਉਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਤੋਂ ਲੈ ਕੇ ਨਵਾਜ਼ੂਦੀਨ ਤਕ, ਇਨ੍ਹਾਂ ਸਿਤਾਰਿਆਂ ’ਤੇ ਵੀ ਲੱਗੇ ਪਤਨੀ ਤੇ ਗਰਲਫੈਂਡ ਦੀ ਕੁੱਟਮਾਰ ਦੇ ਦੋਸ਼
‘ਸ਼ੇਰਨੀ’ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਕ ਵਾਰ ਮੁੜ ਵਿਦਿਆ ਬਾਲਨ ਦੀ ਦਮਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਵਿਦਿਆ ਇਕ ਜੰਗਲਾਤ ਅਫਸਰ ਦੇ ਕਿਰਦਾਰ ’ਚ ਹੈ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਜੰਗਲ ਦਾ ਟਾਈਗਰ ਇਨਸਾਨਾਂ ਲਈ ਖਤਰਾ ਬਣ ਗਿਆ ਹੈ। ਫ਼ਿਲਮ ਦੇ ਗੀਤ ਵੀ ਜੋਸ਼ ਭਰਨ ਵਾਲੇ ਲੱਗ ਰਹੇ ਹਨ।
‘ਸ਼ੇਰਨੀ’ ਦੀ ਕਹਾਣੀ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਅਮਿਤ ਮਸੁਰਕਰ ਨੇ ਕਿਹਾ, ‘‘ਸ਼ੇਰਨੀ’ ਮਨੁੱਖੀ ਜਾਤੀ ਤੇ ਜਾਨਵਰਾਂ ਵਿਚਾਲੇ ਸੰਘਰਸ਼ ਦੇ ਮਜ਼ਬੂਤ ਮੁੱਦਿਆਂ ਦੀ ਖੋਜ ਕਰਦੀ ਹੈ। ਵਿਦਿਆ ਬਾਲਨ ਇਕ ਮੱਧ ਪੱਧਰ ਦੀ ਜੰਗਲਾਤ ਅਫਸਰ ਦੀ ਭੂਮਿਕਾ ਨਿਭਾਉਂਦੀ ਹੈ, ਜੋ ਕਈ ਮੁਸ਼ਕਿਲਾਂ ਤੇ ਦਬਾਅ ਦੇ ਬਾਵਜੂਦ ਵਾਤਾਵਰਣ ’ਚ ਸੰਤੁਲਨ ਬਣਾਈ ਰੱਖਣ ਲਈ ਆਪਣੀ ਟੀਮ ਤੇ ਸਥਾਨਕ ਸਹਿਯੋਗੀਆਂ ਨਾਲ ਕੰਮ ਕਰਦੀ ਹੈ। ਉਸ ਦੇ ਨਾਲ ਕੰਮ ਕਰਨਾ, ਸ਼ਾਨਦਾਰ ਕਲਾਕਾਰਾਂ ਤੇ ਪ੍ਰਤਿਭਾਸ਼ਾਲੀ ਕਰਿਊ ਮੇਰੇ ਲਈ ਇਕ ਸ਼ਾਨਦਾਰ ਤਜਰਬਾ ਰਿਹਾ ਹੈ।’
ਟਰੇਲਰ ਲਾਂਚ ਮੌਕੇ ਵਿਦਿਆ ਬਾਲਨ ਨੇ ਕਿਹਾ, ‘ਜਦੋਂ ਮੈਂ ਪਹਿਲੀ ਵਾਰ ‘ਸ਼ੇਰਨੀ’ ਦੀ ਕਹਾਣੀ ਸੁਣੀ ਤਾਂ ਮੈਂ ਦੁਨੀਆ ਨੂੰ ਹੋਰ ਆਕਰਸ਼ਕ ਤੇ ਖੂਬਸੂਰਤ ਮਹਿਸੂਸ ਕੀਤਾ। ਨਾਲ ਹੀ ਮੈਂ ਜੋ ਕਿਰਦਾਰ ਨਿਭਾਅ ਰਹੀ ਹਾਂ, ‘ਵਿਦਿਆ’ ਘੱਟ ਸ਼ਬਦਾਂ ਵਾਲੀ ਪਰ ਵੱਖਰੀ ਸੋਚ ਰੱਖਣ ਵਾਲੀ ਹੈ। ਫ਼ਿਲਮ ਇਕ ਸੰਵੇਦਨਸ਼ੀਲ ਵਿਸ਼ੇ ਨਾਲ ਸਬੰਧਤ ਹੈ, ਜੋ ਨਾ ਸਿਰਫ ਮਨੁੱਖ-ਪਸ਼ੂ ਵਿਚਾਲੇ, ਸਗੋਂ ਮਨੁੱਖਾਂ ਵਿਚਾਲੇ ਵੀ ਸਨਮਾਨ, ਆਪਸੀ ਸਮਝ ਤੇ ਹੋਂਦ ਨੂੰ ਛੂੰਹਦੀ ਹੈ।’
ਨੋਟ– ਇਹ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।