ਕਲਮ ਦੇ ਜਾਦੂਗਰ ਸ਼ੇਰਾ ਧਾਲੀਵਾਲ ਹੁਣ ਆਪਣੀ ਆਵਾਜ਼ ਨਾਲ ਜਿੱਤਣਗੇ ਦਿਲ
Saturday, Jan 10, 2026 - 06:33 PM (IST)
ਕਪੂਰਥਲਾ- ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਕਲਮ ਦਾ ਲੋਹਾ ਮਨਵਾਉਣ ਵਾਲੇ ਕਪੂਰਥਲਾ ਦੇ ਨੌਜਵਾਨ ਸ਼ੇਰਾ ਧਾਲੀਵਾਲ ਹੁਣ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪਿਛਲੇ 5 ਸਾਲਾਂ ਤੋਂ ਪੰਜਾਬੀ ਸੰਗੀਤ ਨੂੰ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਦੇਣ ਵਾਲੇ ਸ਼ੇਰਾ ਧਾਲੀਵਾਲ ਹੁਣ ਸਾਲ 2026 ਵਿੱਚ ਗਾਇਕੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਹਨ।
ਕਲਮ ਤੋਂ ਬਾਅਦ ਹੁਣ ਮਾਈਕ ਸੰਭਾਲਣ ਦੀ ਤਿਆਰੀ ਸ਼ੇਰਾ ਧਾਲੀਵਾਲ ਦੀ ਕਲਮ ਵਿੱਚੋਂ ਨਿਕਲੇ ਗੀਤਾਂ ਜਿਵੇਂ ਕਿ 'ਸੋਹਣੇ ਦੀ ਪਸੰਦ', 'ਮਿਸ ਯੂ ਏਨਾ ਸਾਰਾ', 'ਵੈਲੀ ਰਾਂਝਾ', 'ਕਰਸ਼', 'ਵਿਆਹ', 'ਟੀ-ਸ਼ਰਟ', 'ਤੇਰੇ ਸ਼ਹਿਰ' ਅਤੇ 'ਟਾਈਮ ਲੈੱਸ', ਨੇ ਸਰੋਤਿਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ। ਲਿਖਾਰੀ ਵਜੋਂ ਵੱਡੀ ਸਫਲਤਾ ਹਾਸਲ ਕਰਨ ਤੋਂ ਬਾਅਦ, ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਉਹ 2026 ਵਿੱਚ ਆਪਣੀ ਆਵਾਜ਼ ਦੇ ਨਾਲ ਸੰਗੀਤਕ ਜਾਦੂ ਬਿਖੇਰਨ ਜਾ ਰਹੇ ਹਨ।
