ਸ਼ੇਖਰ ਕਪੂਰ ਦੀ ਪੋਸਟ ਬੇਟੀ ਕਾਵੇਰੀ ਦੇ ‘ਮਾਸੂਮ : ਦਿ ਨੈਕਸਟ ਜਨਰੇਸ਼ਨ’ ’ਚ ਸ਼ਾਮਲ ਹੋਣ ਦਾ ਇਸ਼ਾਰਾ?

Friday, Jan 26, 2024 - 02:50 PM (IST)

ਸ਼ੇਖਰ ਕਪੂਰ ਦੀ ਪੋਸਟ ਬੇਟੀ ਕਾਵੇਰੀ ਦੇ ‘ਮਾਸੂਮ : ਦਿ ਨੈਕਸਟ ਜਨਰੇਸ਼ਨ’ ’ਚ ਸ਼ਾਮਲ ਹੋਣ ਦਾ ਇਸ਼ਾਰਾ?

ਮੁੰਬਈ (ਬਿਊਰੋ) - ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਹੁਣੇ ਜਿਹੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਨੋਟ ਨਾਲ ਅਟਕਲਾਂ ਨੂੰ ਹਵਾ ਦਿੱਤੀ ਹੈ। ਇਹ ਪੋਸਟ ਖਾਸ ਤੌਰ ’ਤੇ ਉਨ੍ਹਾਂ ਦੀ ਬੇਟੀ ਕਾਵੇਰੀ ਵੱਲ ਇਸ਼ਾਰਾ ਕਰ ਰਹੀ ਹੈ। ਇਸ ਦਿਲਚਸਪ ਪੋਸਟ ’ਚ ਕਪੂਰ ਨੇ ਦੋ ਪੀੜ੍ਹੀਆਂ ਦੀਆਂ ਧਾਰਨਾਵਾਂ ’ਤੇ ਸਵਾਲ ਚੁੱਕੇ ਹਨ। 

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਨਿਰਦੇਸ਼ਕ ਨੇ ਸਾਂਝਾ ਕੀਤਾ ਹੈ, ‘ਐਂਡ ਨਾਓ ਏਜ ਆਈ ਸਿਟ ਐਂਡ ਰਾਈਟ ‘ਮਾਸੂਮ... ਦਿ ਨੈਕਸਟ ਜਨਰੇਸ਼ਨ’ ਆਈ ਸਟਰਗਲ ਵਿਦ ਹਰ ਰੋਲ ...ਹਰ ਪਾਰਟ, ਹਾਓ ਡੂ ਆਈ ਕ੍ਰਿਏਟ ਸਮਥਿੰਗ ਡੀਪ ਇਨਫ਼...ਫਾਰ ਹਰ ਏੇਜ ਐਨ ਐਕਟਰ, ਸੋ ਸ਼ੀ ਡਜ਼ ਨਾਟ ਸੇ ਟੂ ਮੀ, ਡੈਡੀ! ਦੈਟ ਇਜ਼ ਜਸਟ ਸੋ ਸਿਲੀ...!’’ ਕਾਵੇਰੀ ਦਾ ਨਜ਼ਰੀਆ, ਜੋ ਪਹਿਲਾਂ ਕਪੂਰ ਦੀ ਪੋਸਟ ’ਚ ਪ੍ਰਗਟ ਕੀਤਾ ਗਿਆ ਸੀ, “ਵਾਈ ਡਜ਼ ਯੋਰ ਜਨਰੇਸ਼ਨ ਬਿਲੀਵ ਵੀ ਡੋਂਟ ਹੈਵ ਦਿ ਇਮੋਸ਼ਨਲ ਐਂਡ ਇੰਟਲੈਕਚੁ ਡੈਪਥ ਦੈਟ ਯੂ ਹੈਵ? ਵੀ ਆਰ ਮਚ ਵਾਈਜ਼ਰ ਦੈਨ ਯੂ ਵਰ ਐਟ ਆਵਰ ਏਜ, ਆਈ ਕੈਨ ਬਿਲੀਵ ਦੈਟ...!’’ 

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭੀੜ ’ਚ ਘਿਰੇ ਅਮਿਤਾਭ ਬੱਚਨ ਨੂੰ ਮਿਲਣ ਪਹੁੰਚੇ PM ਮੋਦੀ

ਇਹ ਨੋਟ ਪ੍ਰਸ਼ੰਸਕਾਂ ਨੂੰ ‘ਮਾਸੂਮ-ਦਿ ਨੈਕਸਟ ਜਨਰੇਸ਼ਨ’ ’ਚ ਕਹਾਣੀ ਦਾ ਪਰਦਾਫਾਸ਼ ਹੋਣ ਦੀ ਉਮੀਦ ਛੱਡ ਦਿੰਦਾ ਹੈ। ਜਿਵੇਂ-ਜਿਵੇਂ ਸ਼ੇਖਰ ਕਪੂਰ ਆਪਣੀ ਧੀ ਲਈ ਇਕ ਮਹੱਤਵਪੂਰਨ ਭੂਮਿਕਾ ਤਿਆਰ ਕਰਨ ਦੀ ਚੁਣੌਤੀ ਦਾ ਅਨੁਭਵ ਕਰ ਰਹੇ ਹਨ, ਇਸ ਸੀਕਵਲ ਦੀ ਪ੍ਰਸ਼ੰਸਕਾਂ ’ਚ ਹੋਰ ਵੀ ਬੇਸਬਰੀ ਵੱਧ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News