‘ਮਹਿੰਦੀ ਵਾਲਾ ਘਰ’ ’ਚ ਦਿਸੇਗੀ ਬਦਲਦੇ ਰਿਸ਼ਤਿਆਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ

Thursday, Jan 25, 2024 - 10:40 AM (IST)

‘ਮਹਿੰਦੀ ਵਾਲਾ ਘਰ’ ’ਚ ਦਿਸੇਗੀ ਬਦਲਦੇ ਰਿਸ਼ਤਿਆਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ

ਮੁੰਬਈ (ਬਿਊਰੋ) - ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਨੂੰ ਦਿਲ ਨੂੰ ਛੂਹ ਲੈਣ ਵਾਲਾ ਪਰਿਵਾਰਕ ਡਰਾਮਾ ‘ਮਹਿੰਦੀ ਵਾਲਾ ਘਰ’ ਪੇਸ਼ ਕਰ ਰਿਹਾ ਹੈ। ਭਾਰਤ ’ਚ ਸੰਯੁਕਤ ਪਰਿਵਾਰ ਅੱਜ ਵੀ ਸਾਡੇ ਸਮਾਜ ਦੇ ਢਾਂਚੇ ’ਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਸ਼ੋਅ ਜੋਸ਼ ਨਾਲ ਭਰੇ ਸ਼ਹਿਰ ਉੱਜੈਨ ’ਚ ਰਹਿੰਦੇ ਅਗਰਵਾਲ ਪਰਿਵਾਰ ਨੂੰ ਦਰਸਾਉਂਦਾ ਹੈ, ਜਿੱਥੇ ਅਗਰਵਾਲ ਹਾਊਸ ਨੂੰ ਉਜੈਨ ’ਚ ‘ਮਹਿੰਦੀ ਵਾਲਾ ਘਰ’ ਵਜੋਂ ਜਾਣਿਆ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਇਸ ਮਾਹੌਲ ’ਚ ਪ੍ਰਫੁੱਲਤ ਆਨੰਦ, ਹਾਸੇ ਤੇ ਇੱਕਜੁਟਤਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ‘ਮਹਿੰਦੀ ਵਾਲਾ ਘਰ’ ਵਿਅਕਤੀਗਤ ਹਿੱਤਾਂ ਤੇ ਆਧੁਨਿਕੀਕਰਨ ਦੇ ਨਾਂ ’ਤੇ ਇਨ੍ਹਾਂ ਰਿਸ਼ਤਿਆਂ ਤੋਂ ਦੂਰ ਜਾਣ ਦੇ ਨਤੀਜਿਆਂ ਦੀ ਵੀ ਪੜਚੋਲ ਕਰਦਾ ਹੈ, ਜਿਵੇਂ ਕਿ ਅਗਰਵਾਲਾਂ ਦੇ ਮਾਮਲੇ ’ਚ ਹੁੰਦਾ ਹੈ। ਇਸ ਪਰਿਵਾਰ ਦਾ ਵੀ ਇਹੀ ਅਸੂਲ ਹੈ ਕਿ ਉਹ ਪਰਿਵਾਰ ਜੋ ਇਕੱਠਾ ਖਾਂਦਾ ਹੈ, ਇਕੱਠਾ ਪ੍ਰਾਰਥਨਾ ਕਰਦਾ ਹੈ ਤੇ ਇਕੱਠਾ ਰਹਿੰਦਾ ਹੈ! ਇਹ ਵੱਡਾ ਪਰਿਵਾਰ ਹਾਲਾਤਾਂ ਕਾਰਨ ਇਕ-ਦੂਜੇ ਤੋਂ ਵੱਖ ਹੋ ਜਾਂਦਾ ਹੈ ਤੇ ਮੌਲੀ ਦੇ ਰੋਲ ’ਚ ਸ਼ਰੂਤੀ ਆਨੰਦ ਦੀ ਕਮਾਲ ਦੀ ਅਦਾਕਾਰੀ ਨਾਲ ਇਹ ਕਹਾਣੀ ਇਸ ਔਰਤ ਦੀ ਅਟੱਲ ਭਾਵਨਾ ਨੂੰ ਉਜਾਗਰ ਕਰਦੀ ਹੈ, ਜੋ ਅਗਰਵਾਲ ਪਰਿਵਾਰ ਦੇ ਟੁੱਟੇ ਰਿਸ਼ਤਿਆਂ ਨੂੰ ਸੁਧਾਰਨ ਲਈ ਦ੍ਰਿੜ੍ਹ ਇਰਾਦਾ ਰਖਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭੀੜ ’ਚ ਘਿਰੇ ਅਮਿਤਾਭ ਬੱਚਨ ਨੂੰ ਮਿਲਣ ਪਹੁੰਚੇ PM ਮੋਦੀ

ਸ਼ਹਿਜ਼ਾਦ ਸ਼ੇਖ, ਵਿਭਾ ਛਿੱਬਰ, ਕੰਵਰਜੀਤ ਪੇਂਟਲ, ਕਰਨ ਮਹਿਰਾ, ਰਵੀ ਗੋਸਾਈਂ, ਰੂਸ਼ਦ ਰਾਣਾ, ਅਰਪਿਤ ਕਪੂਰ, ਆਸਥਾ ਚੌਧਰੀ, ਗੁੰਨ ਕੰਸਾਰਾ, ਉਸ਼ਮਾ ਰਾਠੌੜ, ਖ਼ਾਲਿਦਾ ਜਾਨ ਤੇ ਰੀਮਾ ਵੋਹਰਾ ਸਣੇ ਕਈ ਕਲਾਕਾਰਾਂ ਦੇ ਨਾਲ, ਇਹ ਕਹਾਣੀ ਪਰਿਵਾਰ ਦੇ ਤਾਣੇ-ਬਾਣੇ ਦੇ ਆਲੇ-ਦੁਆਲੇ ਘੁੰਮਦੀ ਹੈ। ਅਗਰਵਾਲ ਪਰਿਵਾਰ ਤੇ ਉਨ੍ਹਾਂ ਦਾ ਜੱਦੀ ਘਰ ਨਿਸ਼ਚਤ ਤੌਰ ’ਤੇ ਦਰਸ਼ਕਾਂ ਲਈ ਇਸ ਦੇ ਵੱਖੋ-ਵੱਖਰੇ ਕਿਰਦਾਰਾਂ ਦੇ ਸੰਬੰਧਤ ਚਿੱਤਰਣ ਨਾਲ ਦਰਸ਼ਕਾਂ ਲਈ ਹਿੱਟ ਹੋਵੇਗਾ, ਜੋ ਇਕ ਸੰਯੁਕਤ ਪਰਿਵਾਰ ’ਚ ਪਾਏ ਜਾਂਦੇ ਹਨ, ਚਾਹੇ ਉਹ ਸਖ਼ਤ ਮੁਖੀਆ, ਪਿਆਰ ਕਰਨ ਵਾਲਾ ਦਾਦਾ, ਫਰਜ਼ ਨਿਭਾਉਣ ਵਾਲਾ ਵੱਡਾ ਭਰਾ ਹੋਵੇ, ਨੂੰਹ ਹੋਵੇ ਜਾਂ ਕਜ਼ਨਸ ਹੋਣ। ‘ਮਹਿੰਦੀ ਵਾਲਾ ਘਰ’ 23 ਜਨਵਰੀ ਨੂੰ ਲਾਂਚ ਹੋਵੇਗਾ ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ ਵਿਸ਼ੇਸ਼ ਤੌਰ ’ਤੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News