ਆਜ਼ਾਦੀ ਦਿਵਸ ਮੌਕੇ ਹੱਥ ’ਚ ਤਿਰੰਗਾ ਲੈਕੇ ਨਜ਼ਰ ਆਈ ਸ਼ਹਿਨਾਜ਼, ਮਨਾਇਆ ਆਜ਼ਾਦੀ ਦਾ ਜਸ਼ਨ

08/15/2022 5:50:11 PM

ਬਾਲੀਵੁੱਡ ਡੈਸਕ- ਸੁਤੰਤਰਤਾ ਦਿਵਸ ਦੇ ਮੌਕੇ 'ਤੇ ਹਰ ਕੋਈ ਆਜ਼ਾਦੀ ਦਾ ਜਸ਼ਨ ਮਨਾਉਂਦਾ ਨਜ਼ਰ ਆ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਟੀ.ਵੀ ਇੰਡਸਟਰੀ ਤੱਕ ਦੇ ਕਈ ਸਿਤਾਰੇ ਹੱਥਾਂ ’ਚ ਤਿਰੰਗਾ ਲੈ ਕੇ ਨਾਲ ਨਜ਼ਰ ਆ ਚੁੱਕੇ ਹਨ।ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਵੀ ਇਸ ਤਰ੍ਹਾਂ ਹੀ ਕੀਤਾ ਹੈ। ਸ਼ਹਿਨਾਜ਼ ਵੀ ਆਪਣੇ ਅੰਦਾਜ਼ ’ਚ ਤਿਰੰਗਾ ਲਹਿਰਾਉਂਦੀ ਨਜ਼ਰ ਆ ਰਹੀ ਹੈ। ਹਾਲ ਹੀ ’ਚ ਮੀਡੀਆ ਕੈਮਰਿਆਂ ਨੇ ਸ਼ਹਿਨਾਜ਼ ਗਿੱਲ ਨੂੰ ਜੁਹੂ ਦੇ ਇਕ ਸੈਲੂਨ ਦੇ ਬਾਹਰ ਦੇਖਿਆ ਹੈ।

PunjabKesari

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਸੁਤੰਤਰਤਾ ਦਿਵਸ ’ਤੇ ਸੰਕੇਤਕ ਭਾਸ਼ਾ ’ਚ ਦਿਵਿਆਂਕ ਬੱਚਿਆਂ ਨਾਲ ਗਾਇਆ ਰਾਸ਼ਟਰੀ ਗੀਤ (ਵੀਡੀਓ)

ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਹੱਥ ’ਚ ਤਿਰੰਗਾ ਫੜ ਕੇ ਮੀਡੀਆ ਦੇ ਸਾਹਮਣੇ ਕਈ ਪੋਜ਼ ਦਿੱਤੇ ਅਤੇ ਇਸ ਦੇ ਨਾਲ ਅਦਾਕਾਰਾ ਨੇ ਜੈ ਹਿੰਦ ਦੇ ਨਾਅਰੇ ਵੀ ਲਾਏ।

PunjabKesari

ਸ਼ਹਿਨਾਜ਼ ਗਿੱਲ ਦੇ ਚਿਹਰੇ ’ਤੇ ਬੇਹੱਦ ਖੁਸ਼ੀ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਵਾਈਟ ਸ਼ਰਟ ਪਾਈ ਹੈ ਅਤੇ ਇਸ ਦੇ ਨਾਲ ਅਦਾਕਾਰਾ ਨੇ ਨੀਲੇ ਰੰਗ ਦੀ ਜੀਂਸ ਪਾਈ ਹੋਈ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਬੇਬੀਮੂਨ ਤੋਂ ਬਾਅਦ ਮੁੰਬਈ ਪਰਤੇ ਰਣਬੀਰ ਕਪੂਰ ਅਤੇ ਆਲੀਆ ਭੱਟ, ਏਅਰਪੋਰਟ ਦੀ ਵੀਡੀਓ ਹੋਈ ਵਾਇਰਲ

ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਨੂੰ ਇਸ ਤਰ੍ਹਾਂ ਹੱਸਦੇ ਦੇਖਣਾ ਪਸੰਦ ਕਰਦੇ ਹਨ। ਬਿੱਗ ਬੌਸ ਛੱਡਣ ਤੋਂ ਬਾਅਦ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਰਹੀ ਹੈ। 

PunjabKesari
ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ।

PunjabKesari

ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।

PunjabKesari


  


Shivani Bassan

Content Editor

Related News