ਟੋਨੀ ਕੱਕੜ ਨਾਲ ਸ਼ਹਿਨਾਜ਼ ਨੂੰ ਮਸਤੀ ਕਰਦਿਆਂ ਵੇਖ ਆਪੇ ਤੋਂ ਬਾਹਰ ਹੋਏ ਸਿਧਾਰਥ, ਕੀਤੀ ਇਹ ਹਰਕਤ (ਵੀਡੀਓ)

Tuesday, Nov 10, 2020 - 12:06 PM (IST)

ਟੋਨੀ ਕੱਕੜ ਨਾਲ ਸ਼ਹਿਨਾਜ਼ ਨੂੰ ਮਸਤੀ ਕਰਦਿਆਂ ਵੇਖ ਆਪੇ ਤੋਂ ਬਾਹਰ ਹੋਏ ਸਿਧਾਰਥ, ਕੀਤੀ ਇਹ ਹਰਕਤ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਜੇਤੂ ਤੇ ਫੇਮਸ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਸਟਾਗ੍ਰਾਮ 'ਤੇ ਉਹ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿਧਾਰਥ ਨੇ ਆਪਣੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ 'ਤੇ ਮਸ਼ਹੂਰ ਗਾਇਕ ਟੋਨੀ ਕੱਕੜ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਟੋਨੀ ਕੱਕੜ ਨਾਲ ਮਸਤੀ ਦੇ ਮੂਡ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਵੇਖ ਕੇ ਸਿਧਾਰਥ ਹੈਰਾਨ ਰਹਿ ਜਾਂਦੇ ਹਨ।

 
 
 
 
 
 
 
 
 
 
 
 
 
 

Laila by my bro @tonykakkar ❤️ @shehnaazgill @anshul300 @raghav.sharma.14661

A post shared by Sidharth Shukla (@realsidharthshukla) on Nov 8, 2020 at 4:46pm PST

ਦਰਅਸਲ, ਸਿਧਾਰਥ ਇਨ੍ਹਾਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਨਾਲ ਪੰਜਾਬ ਗਏ ਹੋਏ ਹਨ। ਪੰਜਾਬ ਤੋਂ ਅਦਾਕਾਰ ਨੇ ਆਪਣੀ ਤਸਵੀਰ ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖੇਤਾਂ 'ਚ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿਡ ਤੇ ਸ਼ਹਿਨਾਜ਼ ਜਲਦ ਹੀ ਕਿਸੇ ਗਾਣੇ 'ਚ ਇਕੱਠਿਆਂ ਨਜ਼ਰ ਆ ਸਕਦੇ ਹਨ।

PunjabKesari

ਹੁਣ ਸਿਡ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਟੋਨੀ ਕੱਕੜ ਤੇ ਸ਼ਹਿਨਾਜ਼ 'ਨਾਚ ਮੇਰੀ ਲੈਲਾ' ਗਾਣੇ 'ਤੇ ਡਾਂਸ ਕਰ ਰਹੇ ਹੁੰਦੇ ਹਨ ਉਦੋਂ ਉੱਥੇ ਸਿਧਾਰਥ ਆ ਜਾਂਦੇ ਹਨ ਤੇ ਦੋਵਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਸਿਡ ਕੁਝ ਸੈਕੰਡ ਦੋਵਾਂ ਨੂੰ ਦੇਖਦੇ ਹਨ ਫਿਰ ਖ਼ੁਦ ਵੀ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ।

 
 
 
 
 
 
 
 
 
 
 
 
 
 

#desistyle #punjabilife #sidharthshukla 💪🏻👌🏻

A post shared by Sidharth Shukla (@realsidharthshukla) on Nov 8, 2020 at 6:00am PST

ਇਸ ਤੋਂ ਬਾਅਦ ਉੱਥੇ ਇਕ ਹੋਰ ਵਿਅਕਤੀ ਆਉਂਦੇ ਹਨ ਤੇ ਸਿਡ ਨਾਲ ਡਾਂਸ ਕਰਨ ਲੱਗਦਾ ਹੈ। ਦੋਵਾਂ ਦਾ ਇਹ ਡਾਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਉਂਝ ਵੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਇਕੱਠਿਆ ਦੇਖਣਾ ਪ੍ਰਸ਼ੰਸਕਾਂ ਨੂੰ ਹਮੇਸ਼ਾ ਹੀ ਕਾਫ਼ੀ ਪਸੰਦ ਆਉਂਦਾ ਹੈ ਤਾਂ ਇਹ ਵੀਡੀਓ ਉਨ੍ਹਾਂ ਪਸੰਦ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ।

 
 
 
 
 
 
 
 
 
 
 
 
 
 

Turning fields into reels.. #Punjab

A post shared by Sidharth Shukla (@realsidharthshukla) on Nov 8, 2020 at 3:46am PST


author

sunita

Content Editor

Related News